ਜਲੰਧਰ ਦੀ 6ਵੀਂ ਜਮਾਤ ਦੀ ਵਿਦਿਆਰਥਣ ਨੇ ਮਾਪਿਆਂ ਦਾ ਚਮਕਾਇਆ ਨਾਂ, ਨੈਸ਼ਨਲ ਪੱਧਰ ‘ਤੇ ਹੋਏ ਮੁਕਾਬਲੇ ‘ਚ ਸੋਨੇ ਦਾ ਤਮਗਾ ਕੀਤਾ ਹਾਸਲ

0
1125

ਜਲੰਧਰ | ਸ਼ਿਵ ਨਗਰ ‘ਚ ਰਹਿ ਰਹੀ ਦਯਾਨੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਛੇਵੀਂ ਕਲਾਸ ਵਿਚ ਪੜ੍ਹ ਰਹੀ 11 ਸਾਲਾਂ ਦੀ ਵਿਦਿਆਰਥਣ ਯੋਗਿਕਾ ਧੀਰ ਨੇ ਨੈਸ਼ਨਲ ਇੰਡੀਆ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਰਾਅ ਵੱਲੋਂ ਅੰਮ੍ਰਿਤਸਰ ਵਿਖੇ ਕਰਵਾਏ ਮੁਕਾਬਲੇ ਰਾਅ ਪਾਵਰ ਲਿਫਟਿੰਗ ਇੰਡੀਆ 2022 ਵਿਚ ਅੰਡਰ 11 ਤੋਂ 13 ਸਾਲ ਦੇ 60 ਕਿਲੋ ਸ਼੍ਰੇਣੀ ਵਿਚੋਂ ਨੈਸ਼ਨਲ ਪੱਧਰ ‘ਤੇ ਸੋਨੇ ਦਾ ਤਮਗਾ ਹਾਸਲ ਕੀਤਾ।

ਪਿਤਾ ਸੁਨੀਲ ਧੀਰ ਅਤੇ ਮਾਤਾ ਦਿਸ਼ਾ ਧੀਰ ਨੇ ਰੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਛੇਵੀਂ ਜਮਾਤ ਵਿਚ ਪੜ੍ਹਨ ਵਾਲੀ ਯੋਗਿਕਾ ਖੇਡਾਂ ਦੇ ਨਾਲ-ਨਾਲ ਪੜ੍ਹਨ ‘ਚ ਵੀ ਹੁਸ਼ਿਆਰ ਹੈ। ਯੋਗਿਕਾ ਦਾ ਕਹਿਣਾ ਹੈ ਕਿ ਉਹ ਚਾਹੁੰਦੀ ਹੈ ਕਿ ਦੇਸ਼ ਅਤੇ ਪੰਜਾਬ ਦੇ ਗੌਰਵ ਲਈ ਲਗਾਤਾਰ ਖੇਡਦੀ ਰਹੇ।

ਉਸ ਨੇ ਦੱਸਿਆ ਕਿ ਉਹ ਸੱਤ ਵਾਰ ਨੈਸ਼ਨਲ ਚੈਂਪੀਅਨ ਅਤੇ ਤਿੰਨ ਵਾਰ ਇੰਟਰਯੂਨੀਵਰਸਿਟੀ ਗੋਲਡ ਮੈਡਲਿਸਟ ਲੈ ਚੁੱਕੇ ਕੋਚ ਜਤਿੰਦਰ ਸਿੰਘ ਸੋਨੂੰ ਕੋਲੋਂ ਕੋਚਿੰਗ ਹਾਸਲ ਕਰ ਰਹੀ ਹੈ। ਨੈਸ਼ਨਲ ਇੰਡੀਆ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦੇ ਪ੍ਰੈਜ਼ੀਡੈਂਟ ਦਿਲਬਾਗ ਸਿੰਘ, ਜਨਰਲ ਸੈਕਟਰੀ ਇੰਡੀਆ ਗੁਰਪ੍ਰੀਤ ਸਿੰਘ, ਜਨਰਲ ਸੈਕਟਰੀ ਪੰਜਾਬ ਮਨਜੀਤ ਸਿੰਘ ਰਾਏ ਨੇ ਸਨਮਾਨ ਦੇ ਕੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।