ਫਰੀਦਕੋਟ | ਇਥੋਂ ਦੇ ਨਿੱਜੀ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੱਚਾ ਸਕੂਲ ਤੋਂ ਬਾਅਦ ਘਰ ਲਈ ਰਵਾਨਾ ਹੋਇਆ ਪਰ ਘਰ ਨਹੀਂ ਪਹੁੰਚਿਆ। ਲਾਪਤਾ ਵਿਦਿਆਰਥੀ ਦੀ ਪਛਾਣ 11 ਸਾਲਾ ਹਿੰਮਤ ਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਛੁੱਟੀ ਤੋਂ ਬਾਅਦ ਘਰ ਲਈ ਪਰਤਿਆ ਸੀ। ਪੁਲਿਸ ਅਤੇ ਪਰਿਵਾਰਕ ਮੈਂਬਰ ਬੱਚੇ ਦੀ ਭਾਲ ਕਰ ਰਹੇ ਹਨ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਵੀ ਜਾਂਚ ਕੀਤੀ ਜਾ ਰਹੀ ਹੈ।