ਲੁਧਿਆਣਾ। ਸ਼ਿਮਲਾਪੁਰੀ ਵਿਚ ਪੈਂਦੇ ਨਿਊ ਜਨਤਾ ਨਗਰ ਇਲਾਕੇ ਵਿਚ ਇਕ ਕੁਆਰਟਰ ਵਿਚ ਰਹਿਣ ਵਾਲੇ ਪ੍ਰਵਾਸੀ ਪਰਿਵਾਰ ਦੀ 19 ਸਾਲਾ ਵਿਆਹੁਤਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਘਟਨਾ ਦੇ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਉਕਤ ਘਟਨਾ ਦੀ ਸੂਚਨਾ ਪਾ ਕੇ ਸ਼ਿਮਲਾਪੁਰੀ ਥਾਣੇ ਦੇ ਮੁਖੀ ਇੰਸਪੈਕਟਰ ਪ੍ਰਮੋਦ ਕੁਮਾਰ ਪੁਲਿਸ ਪਾਰਟੀ ਸਣੇ ਘਟਨਾ ਸਥਾਨ ਉਤੇ ਪੁੱਜੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਮੌਕੇ ਉਤੇ ਪੁਲਿਸ ਨੂੰ ਦੋਸ਼ੀ ਵਲੋਂ ਕਤਲ ਸਮੇਂ ਵਰਤਿਆ ਗਿਆ ਚਾਕੂ ਵੀ ਬਰਾਮਦ ਹੋਇਆ ਹੈ। ਆਰੋਪੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਘਟਨਾ ਸਵੇਰੇ 4 ਤੋਂ 5 ਵਜੇ ਦੇ ਨੇੜੇ-ਤੇੜੇ ਦੀ ਹੈ। ਮ੍ਰਿਤਕਾ 19 ਸਾਲਾਂ ਦੀ ਹੈ। ਜਿਸਦਾ ਆਰੋਪੀ ਨਾਲ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿਤਕਾ ਜੋ ਕੁਝ ਦਿਨ ਪਹਿਲਾਂ ਹੀ ਬਿਹਾਰ ਤੋਂ ਨਿਊ ਜਨਤਾ ਨਗਰ ਆਪਣੇ ਮਾਪਿਆਂ ਦੇ ਘਰ ਆਈ ਸੀ। ਆਰੋਪੀ ਨੇ ਸਵੇਰੇ ਘਰ ਵਿਚ ਵੜ ਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਰਾਰ ਹੋ ਗਿਆ। ਆਰੋਪੀ ਨੇ ਚਾਕੂ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਰਾਰ ਹੋ ਗਿਆ। ਆਰੋਪੀ ਦੀ ਪਛਾਣ ਨਿਤਿਆਈ ਵਜੋਂ ਹੋਈ ਹੈ। ਪੁਲਿਸ ਨੇ ਆਰੋਪੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ।