ਸ੍ਰੀਨਗਰ ’ਚ ਦੋ ਪੰਜਾਬੀਆਂ ਦਾ ਕਤਲ ਕਰਨ ਵਾਲਾ ਅੱਤਵਾਦੀ ਗ੍ਰਿਫ਼ਤਾਰ

0
480

ਸ੍ਰੀਨਗਰ, 13 ਫਰਵਰੀ| ਪਿਛਲੇ ਹਫ਼ਤੇ ਪੰਜਾਬ ਦੇ ਦੋ ਮਜ਼ਦੂਰਾਂ ਦਾ ਕਤਲ ਕਰਨ ਵਾਲੇ ਅਤਿਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੰਮੂ-ਕਸ਼ਮੀਰ ਦੇ ਇਕ ਸੀਨੀਅਰ ਪੁਲਿਸ ਅਫ਼ਸਰ ਨੇ ਇਹ ਜਾਣਕਾਰੀ ਦਿਤੀ।

ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ (ਏ.ਡੀ.ਜੀ.ਪੀ.) ਨੇ ਕਿਹਾ ਕਿ ਹਮਲੇ ’ਚ ਪ੍ਰਯੋਗ ਕੀਤਾ ਹਥਿਆਰ, ਇਕ ਪਿਸਤੌਲ, ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ, ‘‘ਅਤਿਵਾਦੀ ਦਾ ਨਾਂ ਆਦਿਲ ਮੰਜ਼ੂਰ ਲੰਗੂ ਹੈ, ਜਿਸ ਨੇ ਹੱਬਾ ਕਾਦਲ ’ਚ 7 ਫ਼ਰਵਰੀ ਨੂੰ ਦੋ ਪੰਜਾਬੀ ਮਜ਼ਦੂਰਾਂ, ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਮਸੀਹ, ’ਤੇ ਗੋਲੀਆਂ ਚਲਾਈਆਂ ਸਨ।’’

ਉਨ੍ਹਾਂ ਕਿਹਾ ਕਿ ਲੰਗੂ ਨੂੰ ਸ੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਨੂੰ ਪਾਕਿਸਤਾਨ ਸਥਿਤ ਵਿਅਕਤੀਆਂ ਨੇ ਸੋਸ਼ਲ ਮੀਡੀਆ ਜ਼ਰੀਏ ਅਤਿਵਾਦੀ ਬਣਾਇਆ ਸੀ।