ਮੋਹਾਲੀ ਏਅਰਪੋਰਟ ਰੋਡ ‘ਤੇ ਅੱਤਵਾਦੀ ਪੰਨੂ ਨੇ ਲਿਖਵਾਏ ਖਾਲਿਸਤਾਨੀ ਨਾਅਰੇ, ਕੱਲ ਅੰਮ੍ਰਿਤਸਰ ਤੇ ਚੰਡੀਗੜ੍ਹ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ

0
730

ਚੰਡੀਗੜ੍ਹ, 16 ਨਵੰਬਰ | ਖਾਲਿਸਤਾਨ ਪੱਖੀ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਮੋਹਾਲੀ ਦੇ ਏਅਰਪੋਰਟ ਰੋਡ ਕੁੰਭੜਾ ‘ਤੇ ਖਾਲਿਸਤਾਨੀ ਨਾਅਰੇ ਲਿਖਵਾਏ ਹਨ। ਇਨ੍ਹਾਂ ਨਾਅਰਿਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੂੰ “ਹਿੰਦੂ ਅੱਤਵਾਦੀ” ਕਿਹਾ। ਪੰਨੂ ਨੇ ਆਪਣਾ ਵੀਡੀਓ ਜਾਰੀ ਕਰ ਕੇ ਸਿੱਖ ਨੌਜਵਾਨਾਂ ਨੂੰ 17 ਨਵੰਬਰ ਨੂੰ ਪੰਜਾਬ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਹਵਾਈ ਅੱਡੇ ਬੰਦ ਕਰਨ ਦੀ ਅਪੀਲ ਕੀਤੀ ਹੈ।

ਇਹ ਵੀਡੀਓ ਜਾਰੀ ਕਰ ਕੇ ਅੱਤਵਾਦੀ ਪੰਨੂੰ ਨੇ ਹਾਲ ਹੀ ਵਿਚ ਪ੍ਰਵਾਸੀਆਂ ਵੱਲੋਂ ਕਤਲ ਕੀਤੇ ਗਏ ਇੱਕ ਨੌਜਵਾਨ ਦੇ ਕਤਲ ਸਬੰਧੀ ਵੀ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਨੂ ਨੇ ਵੀਡੀਓ ‘ਚ ਕਿਹਾ- ਅਯੁੱਧਿਆ ‘ਚੋਂ ਇਨ੍ਹਾਂ ਹਿੰਦੂ ਅੱਤਵਾਦੀਆਂ ਦੀਆਂ ਜੜ੍ਹਾਂ ਹਿਲਾਉਣੀਆਂ ਪੈਣਗੀਆਂ। ਅੱਜ ਖਾਲਿਸਤਾਨੀ ਸਮਰਥਕਾਂ ਵੱਲੋਂ ਨਾਅਰੇ ਲਿਖੇ ਹੋਏ ਮਿਲੇ ਹਨ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਹਿੰਦੂ ਅੱਤਵਾਦੀ ਕਿਹਾ ਗਿਆ ਹੈ। ਅੰਮ੍ਰਿਤਸਰ-ਚੰਡੀਗੜ੍ਹ ਹਵਾਈ ਅੱਡਾ 17 ਨਵੰਬਰ ਨੂੰ ਬੰਦ ਰਹੇਗਾ।

ਇਹ ਹਿੰਦੂ ਅੱਤਵਾਦੀ ਬੱਚਿਆਂ ਨੂੰ ਖੋਹ ਕੇ ਮਾਰਨਾ ਚਾਹੁੰਦੇ ਹਨ। ਉਨ੍ਹਾਂ ਦੀਆਂ ਲਾਸ਼ਾਂ ਸਾਹਮਣੇ ਪਈਆਂ ਹਨ। ਪੰਜਾਬ ਆਜ਼ਾਦ ਰੈਫਰੈਂਡਮ ਅੰਧੇਰੀ ਵਾਂਗ ਤੁਹਾਡੇ ਵੱਲ ਆ ਰਿਹਾ ਹੈ। ਇਸ ਨਾਲ ਪੰਜਾਬ ਦੀ ਧਰਤੀ ਭਾਰਤ ਦੇ ਕਬਜ਼ੇ ਵਿੱਚੋਂ ਨਿਕਲ ਜਾਵੇਗੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)