ਰਾਜਸਥਾਨ ‘ਚ ਭਿਆਨਕ ਸੜਕ ਹਾਦਸਾ, ਦੁਲਹਾ-ਦੁਲਹਨ ਸਮੇਤ 11 ਲੋਕਾਂ ਦੀ ਦਰਦਨਾਕ ਮੌਤ

0
438

ਜੋਧਪੁਰ. ਸ਼ਨਿਵਾਰ ਸਵੇਰੇ ਜੋਧਪੁਰ ਜਿਲੇ ਵਿੱਚ ਭਿਆਨਕ ਸੜਕ ਹਾਦਸਾ ਹੋਣ ਦੀ ਖਬਰ ਹੈ। ਹਾਦਸੇ ਵਿੱਚ ਦੁਲਹਾ-ਦੁਲਹਨ ਸਮੇਤ 11 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਘਟਨਾ ਵਿੱਚ 3 ਲੋਕ ਬੁਰੀ ਤਰਾਂ ਜਖਮੀ ਹਨ। ਮਰਨ ਵਾਲੇਆਂ ਵਿੱਚ ਬੱਚਿਆਂ ਦੀ ਗਿਣਤੀ ਜਿਆਦਾ ਹੈ। ਜਾਣਕਾਰੀ ਮੁਤਾਬਿਕ ਹਾਈਵੇ ਤੇ ਸਾਹਮਣੇ ਤੋਂ ਆ ਰਹੇ ਟ੍ਰਕ ਨੇ ਬੋਲੇਰੋ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਮੌਕੇ ਤੇ ਮੌਜੂਦ ਲੋਕਾਂ ਨੂੰ ਪੁਲਿਸ ਨੂੰ ਘਟਨਾ ਬਾਰੇ ਸੂਚਨਾ ਦਿੱਤੀ।

ਸ਼ੇਰਗੜ ਥਾਨੇ ਦੀ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਮੁਤਾਬਿਕ ਬੋਲੇਰੋ ਸਵਾਰ ਲੋਕ ਬਾਲੋਤਰਾ ਤੋਂ ਰਵਾਨਾ ਹੋਏ ਸੀ ਅਤੇ ਰਾਮਦੇਵਰਾ ਜਾ ਰਹੇ ਸਨ। ਇਸ ਦੌਰਾਨ ਸ਼ੇਰਗੜ ਵਿੱਚ ਟ੍ਰਕ ਨੇ ਬੋਲੇਰੋ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬੋਲੇਰੋ ਚਾਲਕ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਹਾਦਸਾ ਹੋਇਆ। ਹਾਦਸੇ ਵਿੱਚ ਦੁਲਹਾ-ਦੁਲਹਨ ਦੀ ਮੌਤ ਹੋ ਗਈ। ਜਿੰਨਾ ਦੀ ਪਛਾਣ ਵਿਕਰਮ ਤੇ ਸੀਤਾ ਦੇ ਰੂਪ ਵਿੱਚ ਹੋਈ ਹੈ। ਇਹਨਾਂ ਦਾ ਵਿਆਹ 27 ਫਰਵਰੀ ਨੂੰ ਹੋਇਆ ਸੀ।

ਕ੍ਰੇਨ ਦੀ ਮਦਦ ਨਾਲ ਹਟਾਏ ਵਾਹਨ ਤਾਂ ਡਿੱਗੀਆਂ ਲਾਸ਼ਾਂ

ਹਾਦਸੇ ਤੋਂ ਬਾਅਦ ਜਦੋਂ ਪੁਲਿਸ ਮੋਕੇ ਤੇ ਪਹੁੰਚੀ ਤਾਂ ਬੋਲੇਰੋ ਦੀ ਹਾਲਤ ਦੇਖ ਕੇ ਦੰਗ ਰਹਿ ਗਈ। ਕ੍ਰੇਨ ਦੀ ਮਦਦ ਨਾਲ ਬੋਲੇਰੋ ਨੂੰ ਹਟਾਇਆ ਗਿਆ ਤਾਂ ਉਸ ਵਿਚੋਂ ਮਹਿਲਾਵਾਂ ਤੇ ਬੱਚੀਆਂ ਦੀ ਲਾਸ਼ਾਂ ਡਿੱਗਣ ਲੱਗ ਪਈਆਂ। ਕਿਸੇ ਤਰਾਂ ਦੋਵੋਂ ਵਾਹਨਾਂ ਨੂੰ ਹਟਾਉਣ ਤੋਂ ਬਾਅਦ ਪੁਲਿਸ ਨੇ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾ ਘਰ ਪਹੁੰਚਾਇਆ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।