ਸਿਲੰਡਰ ਲੀਕ ਹੋਣ ਨਾਲ ‘ਚ ਲੱਗੀ ਭਿਆਨਕ ਅੱਗ, 3 ਜਣੇ ਝੁਲਸੇ

0
309

ਚੰਡੀਗੜ੍ਹ | ਸ਼ਨੀਵਾਰ ਦੇਰ ਸ਼ਾਮ ਗੈਸ ਸਿਲੰਡਰ ਲੀਕ ਹੋਣ ਨਾਲ ਅੱਗ ਲੱਗ ਗਈ, ਹਾਦਸੇ ‘ਚ ਘਰ ਦਾ ਮਾਲਕ ਸੰਦੀਪ 40 ਫੀਸਦੀ ਸੜ ਗਿਆ। ਬਚਾਉਣ ਆਇਆ ਗੁਆਂਢੀ 45 ਸਾਲਾ ਮੋਹਨਚੰਦ ਵੀ ਝੁਲਸ ਗਿਆ, ਜਦਕਿ 42 ਸਾਲ ਦਾ ਪਰਵਿੰਦਰ ਸਿੰਘ 5 ਫੀਸਦੀ ਝੁਲਸ ਗਿਆ।  

SHO ਨੇ ਦੱਸਿਆ ਕਿ ਸੈਕਟਰ-39 ਸਥਿਤ ਸਕੱਤਰੇਤ ਵਿਚ ਡਰਾਈਵਰ ਸੰਦੀਪ ਸਿੰਘ ਦੇ ਸਰਕਾਰੀ ਘਰ ਵਿਚੋਂ ਰਸੋਈ ਗੈਸ ਦੀ ਬਦਬੂ ਆ ਰਹੀ ਸੀ। ਰਾਤ ਕਰੀਬ 11 ਵਜੇ ਅਚਾਨਕ ਗੈਸ ਜ਼ਿਆਦਾ ਲੀਕ ਹੋਣ ਲੱਗੀ ਤਾਂ ਸੰਦੀਪ ਨੇ ਗੁਆਂਢੀਆਂ ਨਾਲ ਮਿਲ ਕੇ ਸਿਲੰਡਰ ਚੈੱਕ ਕੀਤਾ। ਅਚਾਨਕ ਅੱਗ ਦਾ ਗੋਲਾ ਉਸ ਵਿਚੋਂ ਨਿਕਲਿਆ ਅਤੇ ਤਿੰਨਾਂ ਨੂੰ ਸਾੜ ਦਿੱਤਾ। ਗੁਆਂਢੀਆਂ ਨੇ ਹੀ ਅੱਗ ‘ਤੇ ਕਾਬੂ ਪਾਇਆ।