ਪ੍ਰੇਮ ਵਿਆਹ ਦਾ ਖੌਫਨਾਕ ਅੰਤ, ਮਾਮੂਲੀ ਝਗੜੇ ਤੋਂ ਬਾਅਦ ਪਤੀ ਨੇ ਮਾਰੀ ਪਤਨੀ, 17 ਦਿਨ ਪਹਿਲਾਂ ਹੋਈ ਸੀ ਮੈਰਿਜ

0
1288

ਤਰਨਤਾਰਨ/ ਭਿੱਖੀਵਿੰਡ | ਪ੍ਰੇਮ ਵਿਆਹ ਕਰਵਾ ਕੇ 17 ਦਿਨ ਪਹਿਲਾਂ ਸਹੁਰੇ ਘਰ ਗਈ ਭਿੱਖੀਵਿੰਡ ਦੀ ਲੜਕੀ ਨੂੰ ਉਸਦੇ ਪਤੀ ਵੱਲੋਂ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕਾ ਸਿਮਰਨਜੀਤ ਕੌਰ ਦੇ ਪਿਤਾ ਗੁਰਲਾਲ ਸਿੰਘ ਨੇ ਦੱਸਿਆ ਕਿ ਉਹ ਕਲਸੀ ਸੀਮੈਂਟ ਸਟੋਰ ’ਤੇ ਕੰਮ ਕਰਦਾ ਹੈ। ਉਸ ਦੀਆਂ 2 ਲੜਕੀਆਂ ਅਤੇ ਇਕ ਲੜਕਾ ਹੈ ਜਿਨ੍ਹਾਂ ਵਿਚੋਂ 15 ਸਾਲਾ ਸਿਮਰਨਜੀਤ ਕੌਰ ਨੇ ਆਪਣੀ ਮਰਜ਼ੀ ਨਾਲ ਪਿੰਡ ਦੇ ਹੀ ਨੌਜਵਾਨ ਪਵਨਦੀਪ ਸਿੰਘ ਨਾਲ ਪ੍ਰੇਮ ਵਿਆਹ ਕਰਵਾ ਲਿਆ ਅਤੇ ਉਸਦਾ 21 ਜਨਵਰੀ ਨੂੰ ਵਿਆਹ ਕੀਤਾ ਗਿਆ ਸੀ।

Murder in Lucknow: Boyfriend asked to have sex with friends, girl killed on  refusal, Lucknow police arrested three youths - India News Republic

ਉਥੇ ਹੀ ਥਾਣਾ ਭਿੱਖੀਵਿੰਡ ਦੇ ਮੁੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲੜਕੇ ਤੇ ਲੜਕੀ ਦਾ ਆਪਸ ਵਿਚ ਝਗੜਾ ਹੋਇਆ ਸੀ, ਜਿਸ ’ਤੇ ਲੜਕੇ ਨੇ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕਰ ਦਿੱਤੀ ਗਈ ਹੈ।

ਅੱਜ ਪਿੰਡ ਭਿੱਖੀਵਿੰਡ ਦੇ ਸਰਪੰਚ ਮਨਦੀਪ ਸਿੰਘ ਦਾ ਫੋਨ ਆਇਆ ਕਿ ਉਸਦੀ ਲੜਕੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਜਦੋਂ ਉਹ ਲੜਕੀ ਦੇ ਸਹੁਰੇ ਘਰ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਲੜਕੀ ਦੀ ਗਰਦਨ ’ਤੇ ਨਿਸ਼ਾਨ ਸਨ। ਉਨ੍ਹਾਂ ਨੂੰ ਸ਼ੱਕ ਹੈ ਕਿ ਉਸਦੀ ਲੜਕੀ ਦਾ ਕਤਲ ਕੀਤਾ ਗਿਆ ਹੈ।