ਮਾਨਸਾ ‘ਚ 2 ਕਾਰਾਂ ਦੀ ਹੋਈ ਭਿਆਨਕ ਟੱਕਰ, ਪੰਜਾਬ ਪੁਲਿਸ ਦੇ ਹੌਲਦਾਰ ਦੀ ਦਰਦਨਾਕ ਮੌਤ

0
1181

ਮਾਨਸਾ/ਭੀਖੀ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਭੀਖੀ ਤੋਂ ਕਰੀਬ 4 ਕਿਲੋਮੀਟਰ ਦੂਰ 2 ਕਾਰਾਂ ਦਰਮਿਆਨ ਹੋਈ ਸਿੱਧੀ ਟੱਕਰ ਵਿਚ 1 ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ, ਰਾਮ ਸਿੰਘ ਜੋ ਪੰਜਾਬ ਪੁਲਿਸ ਵਿਚ ਹੌਲਦਾਰ ਹੈ। ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਪਟਵਾਰੀ ਦੇ ਪੇਪਰ ਦਿਵਾਉਣ ਲਈ ਚੰਡੀਗੜ੍ਹ ਜਾ ਰਿਹਾ ਸੀ ਤਾਂ ਅਚਾਨਕ ਪਿੰਡ ਹਮੀਰਗੜ੍ਹ ਢੈਪਈ ਕੋਲ ਟੋਲ-ਪਲਾਜ਼ੇ ‘ਤੇ ਸਾਹਮਣੇ ਤੋਂ ਆ ਰਹੀ ਕਾਰ ਨਾਲ ਉਸ ਦੀ ਕਾਰ ਟਕਰਾਅ ਗਈ, ਜਿਸ ਵਿਚ ਰਾਮ ਸਿੰਘ ਗੰਭੀਰ ਜ਼ਖਮੀ ਹੋ ਗਿਆ।

मौत से पहले दिखने लगें ये 7 संकेत तो समझ जाइए कि काल आ गया है करीब - Know  About Death Signs In Hindi - Amar Ujala Hindi News Live

ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਈ ਰੈਫ਼ਰ ਕੀਤਾ ਗਿਆ ਸੀ, ਜਿਥੇ ਉਸਦੀ ਮੌਤ ਹੋ ਗਈ, ਜਦੋਂਕਿ ਦੂਸਰੀ ਕਾਰ ਦਾ ਡਰਾਈਵਰ ਪ੍ਰਗਟ ਖਾਂ ਪੁੱਤਰ ਦਰਸ਼ਨ ਖਾਂ ਵਾਸੀ ਪਿੰਡ ਬੋੜਾਵਾਲ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪ੍ਰਦੀਪ ਕੌਰ ਅਤੇ ਜਸਪ੍ਰੀਤ ਸਿੰਘ ਨੂੰ ਰਾਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ। ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।