2 ਕਾਰਾਂ ਦੀ ਭਿਆਨਕ ਟੱਕਰ, ਲੈਕਚਰਾਰ ਦੀ ਮੌਤ, 7 ਗੰਭੀਰ, ਅੰਮ੍ਰਿਤਸਰ ਰੈਫਰ

0
2109


ਬਟਾਲਾ | ਪਠਾਨਕੋਟ/ਅੰਮ੍ਰਿਤਸਰ ਹਾਈਵੇਅ ਫਲਾਈਓਵਰ ‘ਤੇ ਦੋ ਕਾਰਾਂ ਦੀ ਤੇਜ਼ ਰਫ਼ਤਾਰ ਟੱਕਰ ਹੋ ਗਈ, ਜਿਸ ਵਿਚ ਕਾਰ ਸਵਾਰ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ 7 ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।

ਮ੍ਰਿਤਕ ਵਿਅਕਤੀ ਦੀ ਪਛਾਣ ਰਾਕੇਸ਼ ਕੁਮਾਰ (50) ਪੁੱਤਰ ਰਾਮਸਵਰੂਪ ਵਾਸੀ ਧਿਆਨਪੁਰ ਵਜੋਂ ਹੋਈ ਹੈ, ਜੋ ਸਰਕਾਰੀ ਸਕੂਲ ਧਿਆਨਪੁਰ ਵਿਚ ਲੈਕਚਰਾਰ ਤਾਇਨਾਤ ਸੀ। ਮ੍ਰਿਤਕ ਨਾਲ ਕਾਰ ਵਿਚ ਉਸਦੀ ਪਤਨੀ ਅਨੂੰ ਅਤੇ 20 ਸਾਲਾ ਲੜਕਾ ਹਰਸ਼ਿਤ ਸਵਾਰ ਸਨ, ਜੋ ਕਿ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰ ਨੇ ਅਨੂੰ ਦੀ ਨਾਜ਼ੁਕ ਹਾਲਤ ਵੇਖ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ।

ਭਿਆਨਕ ਕਾਰ ਹਾਦਸੇ ‘ਚ ਦੂਜੇ ਪਾਸੇ ਕਾਰ ‘ਚ ਸਵਾਰ ਇਕੋ ਪਰਿਵਾਰ ਦੇ 5 ਮੈਂਬਰ ਵਾਸੀ ਮਲਕਾਪੁਰ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਮਲਕਪੁਰ ਦਾ ਰਹਿਣ ਵਾਲਾ ਪਰਿਵਾਰ ਕਾਰ ‘ਚ ਸਵਾਰ ਹੋ ਕੇ ਅੰਮ੍ਰਿਤਸਰ ‘ਚ ਦਵਾਈ ਲੈਣ ਜਾ ਰਿਹਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸਥਿਤੀ ਦਾ ਜਾਇਜ਼ਾ ਲਿਆ।