ਹੁਸ਼ਿਆਰਪੁਰ | ਦਸੂਹਾ ਹਾਜੀਪੁਰ ਮੁੱਖ ਮਾਰਗ ‘ਤੇ ਪੈਂਦੇ ਅੱਡਾ ਸਿੰਘਪੁਰ ਨਜ਼ਦੀਕ ਅੱਜ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿਕਅਪ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋ ਗਈ।
ਜਾਣਕਾਰੀ ਦਿੰਦਿਆਂ ਥਾਣਾ ਦਸੂਹਾ ਦੇ ਏ.ਐਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਦਰੀ ਨਾਥ ਪੁੱਤਰ ਦੇਵਤਾ ਦੀਨ ਨਿਵਾਸੀ ਉਤਰ ਪ੍ਰਦੇਸ਼ ਜੋ ਕਿ ਹਾਜੀਪੁਰ ਨਜ਼ਦੀਕ ਦਗਨ ਭੱਠੇ ਉਤੇ ਮਜ਼ਦੂਰੀ ਕਰਦਾ ਸੀ, ਕਿਸੀ ਕੰਮ ਲਈ ਜਾ ਰਿਹਾ ਸੀ ਕਿ ਦਸੂਹਾ ਵੱਲੋਂ ਆ ਰਹੀ ਬ੍ਰੈੱਡ ਵਾਲੀ ਗੱਡੀ ਨਾਲ ਟੱਕਰ ਹੋ ਗਈ। ਦਸੂਹਾ ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਦਸੂਹਾ ਭੇਜ ਦਿੱਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।