ਤਰਨਤਾਰਨ ‘ਚ ਭਿਆਨਕ ਹਾਦਸਾ : ਬੇਕਾਬੂ ਕਾਰ ਦਰੱਖ਼ਤ ‘ਚ ਵੱਜਣ ਨਾਲ 3 ਨੌਜਵਾਨਾਂ ਦੀ ਮੌਤ

0
945

ਤਰਨਤਾਰਨ/ਚੋਹਲਾ ਸਾਹਿਬ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤਰਨਤਾਰਨ ‘ਚ ਭਿਆਨਕ ਹਾਦਸਾ ਹੋਇਆ ਹੈ। ਬੇਕਾਬੂ ਕਾਰ ਦਰੱਖ਼ਤ ‘ਚ ਵੱਜਣ ਕਾਰਨ 3 ਨੌਜਵਾਨਾਂ ਦੀ ਮੌਤ ਹੋ ਗਈ ਹੈ। ਹਾਦਸਾ ਪਿੰਡ ਬਾਲਿਆਵਾਲ ਨੇੜੇ ਹੋਇਆ। 2 ਨੌਜਵਾਨ ਚੋਹਲਾ ਸਾਹਿਬ ਦੇ ਸਨ ਤੇ ਤੀਜਾ ਰੱਤੋਕੇ ਪਿੰਡ ਦਾ ਸੀ।

ਜਾਣਕਾਰੀ ਅਨੁਸਾਰ 2 ਨੌਜਵਾਨ ਬੀਤੀ ਰਾਤ ਚੋਹਲਾ ਸਾਹਿਬ ਤੋਂ ਸਰਹਾਲੀ ਢਾਬੇ ‘ਤੇ ਖਾਣਾ ਖਾਣ ਗਏ ਸਨ। ਦੇਰ ਰਾਤ ਕਰੀਬ 11 ਵਜੇ ਜਦੋਂ ਦੋਵੇਂ ਵਾਪਸ ਆ ਰਹੇ ਸਨ ਤਾਂ ਰੱਤੋਕੇ ਪਿੰਡ ਦੇ ਇਕ ਲੜਕੇ ਨੇ ਇਨ੍ਹਾਂ ਤੋਂ ਲਿਫਟ ਲਈ ਤਾਂ ਨਹਿਰ ਦੇ ਪੁਲ਼ ‘ਤੇ ਇਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ ਤੇ ਤਿੰਨਾਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਅੰਕੁਸ਼ ਨਈਅਰ ਪੁੱਤਰ ਰਮੇਸ਼ ਕੁਮਾਰ ਵਾਸੀ ਚੋਹਲਾ ਸਾਹਿਬ, ਜਤਿਨ ਨਈਅਰ ਪੁੱਤਰ ਪਵਨ ਕੁਮਾਰ ਵਾਸੀ ਚੋਹਲਾ ਸਾਹਿਬ ਤੇ ਨਿਸ਼ਾਨ ਸਿੰਘ ਵਾਸੀ ਸਵਰਨ ਸਿੰਘ ਵਾਸੀ ਰੱਤੋਕੇ ਵਜੋਂ ਹੋਈ ਹੈ। ਅੰਕੁਸ਼ ਵਿਆਹਿਆ ਹੋਇਆ ਹੈ ਤੇ ਉਸ ਦਾ ਤਿੰਨ ਮਹੀਨੇ ਦਾ ਬੇਟਾ ਹੈ। ਜਤਿਨ ਉਸ ਦੀ ਮਾਸੀ ਦਾ ਪੁੱਤ ਹੈ ਤੇ ਅਜੇ ਕੁਆਰਾ ਸੀ। ਨਿਸ਼ਾਨ ਸਿੰਘ ਵੀ ਵਿਆਹਿਆ ਹੋਇਆ ਹੈ।

ਮ੍ਰਿਤਕ ਦੋਵੇਂ ਨੌਜਵਾਨ ਆਪਸ ‘ਚ ਮਾਸੀ ਦੇ ਪੁੱਤ ਦੱਸੇ ਜਾ ਰਹੇ ਹਨ। ਗੰਭੀਰ ਰੂਪ ‘ਚ ਜ਼ਖ਼ਮੀ ਨਿਸ਼ਾਨ ਸਿੰਘ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਅੰਕੁਸ਼ ਨਈਅਰ ਅਤੇ ਜਤਿਨ ਨਈਅਰ ਦੀ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਲਾਕੇ ‘ਚ ਸੋਗ ਦੀ ਲਹਿਰ ਹੈ।