ਟੈਂਡਰ ਘੁਟਾਲਾ ਮਾਮਲਾ : ਪਹਿਲਾਂ ਤਾਂ ਕਾਂਗਰਸੀ ਕਹਿੰਦੇ ਸੀ ਸਾਨੂੰ ਫੜ੍ਹ ਲਵੋਂ ਹੁਣ ਆਸ਼ੂ ਫੜ੍ਹ ਲਿਆ ਤਾਂ ਕਹਿੰਦੇ ਕਿਉਂ ਫੜ੍ਹਿਆ- ਸੀਐਮ ਮਾਨ

0
643

ਚੰਡੀਗੜ੍ਹ | ਸੀਐਮ ਭਗਵੰਤ ਮਾਨ ਨੇ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ‘ਤੇ ਵੀ ਚੁਟਕੀ ਲਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕਾਂਗਰਸੀ ਚੰਡੀਗੜ੍ਹ ਆ ਕੇ ਕਹਿੰਦੇ ਸੀ ਸਾਨੂੰ ਫੜ੍ਹ ਲਵੋ ਹੁਣ ਫੜ੍ਹ ਲਿਆ ਤਾਂ ਕਹਿੰਦੇ ਕਿਉਂ ਫੜ੍ਹਿਆ? ਮਾਨ ਨੇ ਕਿਹਾ ਕਿ ਇਹ ਕੋਈ ਸਿਆਸੀ ਬਦਲਾਖੋਰੀ ਨਹੀਂ ਹੈ। ਆਸ਼ੂ ਖਿਲਾਫ ਸਬੂਤ ਮਿਲੇ ਹਨ।

ਮਾਨ ਨੇ ਕਿਹਾ ਕਿ ਅਜਿਹੇ ਸਬੂਤ ਮਿਲਣ ਤੋਂ ਬਾਅਦ ਮੰਤਰੀ ਨੇ ਹੁਕਮ ਕਿੱਥੋਂ ਦਿੱਤੇ, ਕਿੱਥੇ ਦਸਤਖਤ ਕੀਤੇ, ਕਾਰਵਾਈ ਕੀਤੀ ਜਾ ਰਹੀ ਹੈ। ਆਸ਼ੂ ਨੇ ਪੰਜਾਬ ਕਾਂਗਰਸ ਨਾਲ ਮਿਲ ਕੇ ਕੱਲ੍ਹ ਚੰਡੀਗੜ੍ਹ ਸਥਿਤ ਵਿਜੀਲੈਂਸ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਸੀ। ਇਸ ਤੋਂ ਬਾਅਦ ਆਸ਼ੂ ਵਾਪਸ ਲੁਧਿਆਣਾ ਆ ਗਏ। ਜਦੋਂ ਉਹ ਸੈਲੂਨ ਵਿੱਚ ਕਟਿੰਗ ਕਰ ਰਹੇ ਸੀ ਤਾਂ ਵਿਜੀਲੈਂਸ ਟੀਮ ਨੇ ਛਾਪਾ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ।

ਸੀਐਮ ਭਗਵੰਤ ਮਾਨ ਨੇ ਮੰਤਰੀ ਰਹਿ ਚੁੱਕੇ ਆਸ਼ੂ ਦੇ ਪੁਰਾਣੇ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਸ਼ੂ ਨੇ ਡੀਐਸਪੀ ਨੂੰ ਧਮਕੀ ਦਿੱਤੀ ਸੀ। ਡੀਐਸਪੀ ਨੂੰ ਹਾਈਕੋਰਟ ਵਿੱਚ ਜਾ ਕੇ ਦੱਸਣ ਦੀ ਧਮਕੀ ਦਿੱਤੀ ਕਿ ਮੰਤਰੀ ਨਹੀਂ ਮੰਨਦਾ। ਇੱਕ ਡੀ.ਈ.ਓ ਮੈਡਮ ਨੂੰ ਕਿਹਾ ਕਿ ਇੱਥੋਂ ਚਲੇ ਜਾਓ, ਪਤਾ ਨਹੀਂ ਮੰਤਰੀ ਆ ਗਿਆ ਹੈ। ਆਸ਼ੂ ਹੰਕਾਰੀ ਸੀ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਜਦੋਂ ਅਸੀਂ ਵੋਟਾਂ ਮੰਗਣ ਜਾ ਰਹੇ ਸੀ ਤਾਂ ਕਹਿ ਰਹੇ ਸੀ ਕਿ ਪੰਜਾਬ ਦਾ ਖ਼ਜ਼ਾਨਾ ਲੁੱਟਣ ਵਾਲਿਆਂ ਤੋਂ ਹਰ ਰੁਪਏ ਦਾ ਹਿਸਾਬ ਲਵਾਂਗੇ। ਇਹ ਗ੍ਰਿਫਤਾਰੀਆਂ ਇਸੇ ਲੜੀ ਦਾ ਹਿੱਸਾ ਹਨ।