ਸਰਕਾਰੀ ਅਧਿਕਾਰੀ ਦੱਸ ਕੇ ਫੋਨ ‘ਤੇ ਵੱਜ ਰਹੀ ਹੈ ਠੱਗੀ ! ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ, WhatsApp ‘ਤੇ ਇਨ੍ਹਾਂ ਨੰਬਰਾਂ ਤੋਂ ਆਵੇ ਕਾਲ ਤਾਂ ਹੋ ਜਾਓ ਸਾਵਧਾਨ

0
5506

ਨਵੀਂ ਦਿੱਲੀ | ਹਾਲ ਹੀ ਵਿਚ WhatsApp ਉਤੇ ਫਰਾਡ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਬਾਰੇ ਦੂਰਸੰਚਾਰ ਵਿਭਾਗ (DoT) ਨੇ ਲੋਕਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਰਸੰਚਾਰ ਮੰਤਰਾਲੇ ਦੇ ਅਨੁਸਾਰ ਲੋਕਾਂ ਨੂੰ ਸੰਚਾਰ ਵਿਭਾਗ ਦੇ ਨਾਮ ਉਤੇ ਅਜਿਹੀਆਂ ਧੋਖਾਧੜੀ ਵਾਲੀਆਂ ਕਾਲਾਂ ਆ ਰਹੀਆਂ ਹਨ, ਜਿਸ ਵਿੱਚ ਉਨ੍ਹਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਹ ਆਪਣਾ ਵੇਰਵਾ (Details) ਨਹੀਂ ਦਿੰਦੇ ਹਨ ਤਾਂ ਉਨ੍ਹਾਂ ਦੇ ਨੰਬਰ ਬੰਦ ਕੀਤੇ ਜਾ ਸਕਦੇ ਹਨ।

ਇਹ ਫਰਾਡ ਕਾਲਰ ਮੋਬਾਈਲ ਉਪਭੋਗਤਾਵਾਂ ਨੂੰ ਇਹ ਕਹਿ ਕੇ ਧਮਕਾਉਂਦੇ ਹਨ ਕਿ ਉਨ੍ਹਾਂ ਦੇ ਨੰਬਰਾਂ ਦੀ ਕੁਝ ਗੈਰ ਕਾਨੂੰਨੀ ਗਤੀਵਿਧੀਆਂ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ।

‘ਖਤਰਨਾਕ’ ਵਟਸਐਪ ਨੰਬਰ
ਸੰਚਾਰ ਵਿਭਾਗ ਨੇ ਵਿਦੇਸ਼ਾਂ ਦੇ ਮੋਬਾਈਲ ਨੰਬਰਾਂ ਤੋਂ ਵਟਸਐਪ ਕਾਲਾਂ ਬਾਰੇ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਇਹ ਨੰਬਰ, ਜਿਵੇ +92-xxxxxxxxxx ਤੋਂ ਸ਼ੁਰੂ ਹੁੰਦਾ ਹੈ। ਉਹ ਲੋਕਾਂ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਧੋਖਾਧੜੀ ਕਰਦੇ ਹਨ।

ਧੋਖਾਧੜੀ ਕਿਵੇਂ ਹੁੰਦੀ ਹੈ?
ਦੂਰਸੰਚਾਰ ਮੰਤਰਾਲੇ ਨੇ ਮੋਬਾਈਲ ਉਪਭੋਗਤਾਵਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ ਕਿ ਸਾਈਬਰ ਅਪਰਾਧੀ ਅਜਿਹੀਆਂ ਕਾਲਾਂ ਰਾਹੀਂ ਸਾਈਬਰ ਅਪਰਾਧਾਂ ਰਾਹੀਂ ਪੈਸੇ ਦੀ ਧੋਖਾਧੜੀ ਕਰਦੇ ਹਨ। ਅਪਰਾਧੀ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਕਰਨਗੇ ਜਿਵੇਂ ਉਹ ਸਰਕਾਰੀ ਅਧਿਕਾਰੀ ਹੋਣ। ਉਹ ਤੁਹਾਨੂੰ ਧਮਕੀਆਂ ਦੇ ਕੇ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਚਿਤਾਵਨੀ ਵਿੱਚ ਅੱਗੇ ਕਿਹਾ ਗਿਆ ਹੈ ਕਿ ਦੂਰਸੰਚਾਰ ਵਿਭਾਗ ਕਿਸੇ ਵੀ ਨਾਗਰਿਕ ਨੂੰ ਕਾਲ ਕਰਨ ਲਈ ਅਧਿਕਾਰਤ ਨਹੀਂ ਹੈ। ਲੋਕਾਂ ਨੂੰ ਸੁਚੇਤ ਰਹਿਣ ਅਤੇ ਅਜਿਹੀਆਂ ਕਾਲਾਂ ਆਉਣ ‘ਤੇ ਕੋਈ ਵੀ ਜਾਣਕਾਰੀ ਸਾਂਝੀ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਅਜਿਹੀ ਧੋਖਾਧੜੀ ਦੀ ਰਿਪੋਰਟ ਕਿਵੇਂ ਅਤੇ ਕਿੱਥੇ ਕੀਤੀ ਜਾਵੇ?
ਤੁਸੀਂ ਸੰਚਾਰ ਸਾਥੀ ਪੋਰਟਲ (www.sancharsathi.gov.in) ਦੀ ‘ਚਕਸ਼ੂ-ਰਿਪੋਰਟ ਸਸਪੈਕਟਡ ਫਰਾਡ ਕਮਿਊਨੀਕੇਸ਼ਨਜ਼’ ਸਹੂਲਤ ਉਤੇ ਧੋਖਾਧੜੀ ਦੀਆਂ ਕਾਲਾਂ ਦੀ ਰਿਪੋਰਟ ਕਰ ਸਕਦੇ ਹੋ। ਇਹ ਸਾਈਬਰ ਅਪਰਾਧਾਂ, ਪੈਸੇ ਦੀ ਧੋਖਾਧੜੀ ਆਦਿ ਨੂੰ ਰੋਕਣ ਵਿੱਚ ਮਦਦ ਕਰਦਾ ਹੈ।