ਸਿੱਖਿਆ ਮੰਤਰੀ ਦੀ ਕੋਠੀ ਘੇਰਨ ਤੜਕੇ 5 ਵਜੇ ਪਹੁੰਚੇ ਅਧਿਆਪਕ, ਹੰਗਾਮੇ ਤੋਂ ਬਾਅਦ ਲਾਇਆ ਧਰਨਾ, ਉਠਾਉਣ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਘੜੀਸਿਆ, ਕੱਪੜੇ ਫਟੇ

0
2065

ਜਲੰਧਰ | ਸੰਘਰਸ਼ ਨੂੰ ਤੇਜ਼ ਕਰਦਿਆਂ ਬੀਐੱਡ ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਮੈਂਬਰ ਮੰਗਲਵਾਰ ਤੜਕੇ 5 ਵਜੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਦੇ ਬਾਹਰ ਧਰਨੇ ‘ਤੇ ਪਹੁੰਚ ਗਏ।

ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਮਗਰੋਂ ਪ੍ਰਦਰਸ਼ਨਕਾਰੀ ਕੋਠੀ ਦੇ ਗੇਟ ਦੇ ਬਾਹਰ ਹੀ ਬੈਠ ਗਏ। ਜਦੋਂ ਸਟਾਫ ਨੇ ਉਨ੍ਹਾਂ ਨੂੰ ਉਥੋਂ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਅਧਿਆਪਕਾਂ ਨੇ ਵਿਰੋਧ ਕੀਤਾ।

ਇਸ ‘ਤੇ ਪੁਲਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕੀਤਾ, ਉਨ੍ਹਾਂ ਨੂੰ ਬਾਹਰ ਧੱਕ ਦਿੱਤਾ ਤੇ ਬੈਰੀਕੇਡ ਦੇ ਪਿੱਛੇ ਧੱਕ ਦਿੱਤੇ। ਅਧਿਆਪਕਾਂ ਦਾ ਆਰੋਪ ਹੈ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਹਰੇਕ ਮੈਂਬਰ ’ਤੇ ਲਾਠੀਚਾਰਜ ਕੀਤਾ ਗਿਆ।

ਧਰਨੇ ’ਤੇ ਬੈਠੀਆਂ ਔਰਤਾਂ ਨੂੰ ਪੁਰਸ਼ ਪੁਲਿਸ ਮੁਲਾਜ਼ਮਾਂ ਨੇ ਸੜਕ ’ਤੇ ਘੜੀਸ ਕੇ ਬੈਰੀਕੇਡਿੰਗ ਤੋਂ ਬਾਹਰ ਕੱਢਿਆ, ਜਿਸ ਕਾਰਨ ਕਈ ਅਧਿਆਪਕਾਂ ਨੂੰ ਸੱਟਾਂ ਲੱਗੀਆਂ ਤੇ ਕਈਆਂ ਦੇ ਕੱਪੜੇ ਫਟ ਗਏ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਜੇਕਰ ਹੱਕ ਨਹੀਂ ਦੇ ਸਕਦੀ ਤਾਂ ਮੰਗਣ ਤੋਂ ਰੋਕ ਵੀ ਨਹੀਂ ਸਕਦੀ।

ਅਧਿਆਪਕ ਨੇਤਾ ਅਮਨਦੀਪ ਨੇ ਕਿਹਾ ਕਿ ਲਾਠੀਚਾਰਜ ਦੀਆਂ ਘਟਨਾਵਾਂ ਸਰਕਾਰ ਦੇ ਹੁਕਮਾਂ ‘ਤੇ ਹੋ ਰਹੀਆਂ ਹਨ, ਜੋ ਬੇਹੱਦ ਨਿੰਦਣਯੋਗ ਹਨ। ਤੜਕੇ ਜਦੋਂ ਸੰਘਰਸ਼ ਸ਼ੁਰੂ ਕੀਤਾ ਤਾਂ ਪੁਰਸ਼ ਕਰਮਚਾਰੀਆਂ ਨੇ ਔਰਤਾਂ ਨਾਲ ਬਦਸਲੂਕੀ ਕੀਤੀ।

ਸੋਸ਼ਲ ਸਾਇੰਸ, ਪੰਜਾਬੀ ਤੇ ਹਿੰਦੀ ਦੀਆਂ 9 ਹਜ਼ਾਰ ਪੋਸਟਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਦੀ ਮੰਗ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਇੰਨੇ ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ‘ਚ ਉਹ ਧਰਨਾ ਦੇ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। 12 ਤੋਂ ਵੱਧ ਵਾਰ ਉਨ੍ਹਾਂ ਨੂੰ ਭਰੋਸਾ ਦੇ ਟਾਲ ਦਿੱਤਾ ਗਿਆ ਹੈ।

28 ਅਕਤੂਬਰ ਤੋਂ ਜਾਰੀ ਹੈ ਬੇਰੋਜ਼ਗਾਰਾਂ ਦਾ ਧਰਨਾ

ਬੀਐੱਡ ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਵੱਲੋਂ 28 ਅਕਤੂਬਰ ਤੋਂ ਬੱਸ ਅੱਡੇ ‘ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੈਂਬਰ ਮਨੀਸ਼ ਫਾਜ਼ਿਲਕਾ ਤੇ ਜਸਵੰਤ ਘੁਬਾਇਆ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ ਹੋਏ ਹਨ। ਚੰਡੀਗੜ੍ਹ ‘ਚ ਸਿੱਖਿਆ ਸਕੱਤਰ ਤੇ ਸਿੱਖਿਆ ਮੰਤਰੀ ਨਾਲ ਹੋਈ ਮੁਲਾਕਾਤ ‘ਚ 19 ਦਸੰਬਰ ਤੱਕ ਸਮਾਂ ਮੰਗਿਆ ਗਿਆ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ