ਤਰਨਤਾਰਨ : ਵਿਆਹ ਸਮਾਗਮ ‘ਚ ਸ਼ਗਨ ਪਾਉਣ ਦੌਰਾਨ ਔਰਤ ਦਾ ਪਰਸ ਹੋਇਆ ਚੋਰੀ

0
1719

ਤਰਨਤਾਰਨ | ਅੱਜ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਹੋਟਲ ਵਿਚ ਚੱਲ ਰਹੇ ਸ਼ਗਨ ਸਮਾਗਮ ਦੌਰਾਨ ਔਰਤ ਦਾ ਪਰਸ ਚੋਰੀ ਹੋ ਗਿਆ, ਜਿਸ ਵਿਚ 10 ਹਜ਼ਾਰ ਤੋਂ ਵੱਧ ਨਕਦੀ ਅਤੇ ਐਪਲ ਦਾ ਫੋਨ ਸੀ। ਸੀਸੀਟੀਵੀ ਕੈਮਰਿਆਂ ਦੀ ਜਾਂਚ ‘ਚ ਪਤਾ ਲੱਗਾ ਕਿ ਪਰਸ ਚੋਰੀ 2 ਛੋਟੇ ਬੱਚਿਆਂ ਤੇ ਇਕ ਵਿਅਕਤੀ ਨੇ ਕੀਤਾ ਹੈ। ਤਰਨਤਾਰਨ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਚੋਰੀ ਕਰਨ ਵਾਲਿਆਂ ਦੀ ਪਛਾਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

ਮੁਖਤਾਰ ਸਿੰਘ ਵਾਸੀ ਰੇਲਵੇ ਰੋਡ ਤਰਨਤਾਰਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ 8 ਤਰੀਕ ਨੂੰ ਉਨ੍ਹਾਂ ਦੀ ਲੜਕੀ ਦਾ ਸ਼ਗਨ ਸਮਾਗਮ ਚੱਲ ਰਿਹਾ ਸੀ। ਸ਼ਾਮ ਕਰੀਬ ਸਾਢੇ 4 ਵਜੇ ਉਨ੍ਹਾਂ ਦੀ ਕੁੜਮਣੀ ਰਾਜਵਿੰਦਰ ਕੌਰ ਦਾ ਪਰਸ ਚੋਰੀ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਜਲਦ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਜਾਵੇਗੀ।