ਤਰਨਤਾਰਨ : ਦਾਦਾ-ਦਾਦੀ ‘ਤੇ ਹਮਲਾ ਕਰਕੇ 8 ਮਹੀਨਿਆਂ ਦਾ ਪੋਤਾ ਖੋਹ ਕੇ ਭੱਜੇ ਅਣਪਛਾਤੇ

0
2011

ਤਰਨਤਾਰਨ/ਪੱਟੀ | ਪੱਟੀ ਅਧੀਨ ਪੈਂਦੀ ਚੌਕੀ ਕੈਰੋਂ ਦੇ ਬਾਹਰਵਾਰ ਸ਼ੁੱਕਰਵਾਰ ਸ਼ਾਮ ਕਰੀਬ 4 ਵਜੇ ਮੋਟਰਸਾਈਕਲ ਸਵਾਰ 2 ਵਿਅਕਤੀ ਬਜ਼ੁਰਗ ਜੋੜੇ ਕੋਲੋਂ ਉਨ੍ਹਾਂ ਦਾ 8-9 ਮਹੀਨਿਆਂ ਦਾ ਪੋਤਾ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੈਰੋਂ ਪਤਨੀ ਹਰਮੀਤ ਕੌਰ ਸਮੇਤ 8 ਮਹੀਨਿਾਂ ਦੇ ਪੋਤੇ ਕਰਨਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨਾਲ ਸ਼ਾਮ ਕਰੀਬ 4 ਵਜੇ ਉਬੋਕੇ ਵਲੋਂ ਕੈਰੋਂ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ਕੈਰੋਂ ਦੇ ਬਾਹਰਵਾਰ ਪੁੱਜੇ ਤਾਂ 2 ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਹੱਥੋਂ ਕਰਨਪਾਲ ਨੂੰ ਖੋਹ ਲਿਆ ਤੇ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ, ਥਾਣਾ ਸਿਟੀ ਪੱਟੀ ਦੇ ਮੁਖੀ ਹਰਪ੍ਰੀਤ ਸਿੰਘ ਤੇ ਪੁਲਿਸ ਚੌਕੀ ਕੈਰੋਂ ਦੇ ਇੰਚਾਰਜ ਐਸ.ਆਈ. ਨਰੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ। ਐਸ.ਪੀ. ਵਿਸ਼ਾਲਜੀਤ ਨੇ ਕਿਹਾ ਕਿ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤੇ 2 ਜਣਿਆਂ ਦੀਆਂ ਫੋਟੋਜ਼ ਮਿਲ ਗਈਆਂ ਹਨ। ਜਲਦ ਹੀ ਬੱਚੇ ਨੂੰ ਅਗਵਾ ਕਰਨ ਵਾਲਿਆਂ ਦਾ ਪਤਾ ਲਗਾ ਲਿਆ ਜਾਵੇਗਾ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ