ਤਰਨਤਾਰਨ, 13 ਸਤੰਬਰ। ਤਰਨਤਾਰਨ ਅਧੀਨ ਪੈਂਦੇ ਕਸਬਾ ਪੱਟੀ ਦੀ ਗੁਰੂ ਨਾਨਕ ਕਾਲੋਨੀ ਵਿਚ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਸਕੂਲੋਂ ਆਉਂਦੀ ਲੜਕੀ ਦਾ ਫੋਨ ਖੋਹਣ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਪਿੱਛੋਂ ਹਾਹਾਕਾਰ ਮਚ ਗਈ ਹੈ। ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਹੁਣ ਸ਼ਰੇਆਮ ਸਕੂਲੀ ਵਿਦਿਆਰਥਣਾਂ ਨੂੰ ਨਿਸ਼ਾਨਾ ਬਣਾਉਣ ਲੱਗੇ ਹਨ। ਤਾਜ਼ਾ ਮਾਮਲੇੇ ਵਿਚ ਵੀ ਲੁਟੇਰੇ ਲੜਕੀ ਕੋਲੋਂ ਫੋਨ ਖੋਹ ਕੇ ਫਰਾਰ ਹੋ ਗਏ।
ਵੇਖੋ ਵੀਡੀਓ-