ਤਰਨਤਾਰਨ : ਗਰੀਬਾਂ ‘ਤੇ ਢਹਿਆ ਮੀਂਹ ਦਾ ਕਹਿਰ, ਘਰੋਂ ਹੋਏ ਬੇਘਰ, ਸਰਕਾਰੀ ਸਕੂਲ ਬਣਿਆ ਆਸਰਾ

0
1666

ਤਰਨਤਾਰਨ| ਭਾਰੀ ਮੀਂਹ ਨੇ ਪੂਰੇ ਪੰਜਾਬ ਵਿਚ ਤਹਿਲਕਾ ਮਚਾਇਆ ਹੋਇਆ ਹੈ। ਹਰ ਥਾਂ ਹਾਹਾਕਾਰ ਮਚੀ ਹੋਈ ਹੈ। ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ।

ਤਾਜ਼ਾ ਖਬਰ ਕਸਬੇ ਖੇਮਕਰਨ ਦੇ ਵਾਰਡ ਨੰਬਰ ਪੰਜ ਤੋਂ ਸਾਹਮਣੇ ਆਈ ਹੈ। ਇਥੇ ਭਾਰੀ ਮੀਂਹ ਕਾਰਨ ਲੋਕ ਹਾਲੋਂ ਬੇਹਾਲ ਹੋਏ ਹਨ। ਲੋਕਾਂ ਦੇ ਘਰਾਂ ਵਿਚ-4-4, 5-5 ਫੁੱਟ ਪਾਣੀ ਭਰ ਗਿਆ ਹੈ।

ਕਈ ਲੋਕਾਂ ਦੇ ਘਰਾਂ ਦੀਆਂ ਨੀਂਹਾਂ ਵੀ ਬੈਠ ਗਈਆਂ ਹਨ। ਗਰੀਬ ਲੋਕਾਂ ਦੇ ਘਰ ਮੀਂਹ ਕਾਰਨ ਲਗਾਤਾਰ ਚੋਅ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਸਰਕਾਰੀ ਸਕੂਲ ਵਿਚ ਸ਼ਰਨ ਲਈ ਹੈ। ਆਮ ਲੋਕਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ