ਤਰਨਤਾਰਨ, 6 ਸਤੰਬਰ | ਤਰਨਤਾਰਨ ਤੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪੈਟਰੋਲ ਪੰਪ ਉਤੇ ਲੁੱਟ ਖੋਹ ਕਰਨ ਆਏ 3 ਨੌਜਵਾਨ ਮੁੰਡਿਆਂ ਨਾਲ ਸਰਦਾਰ ਕਰਿੰਦਾ ਇਕੱਲਾ ਹੀ ਫਸ ਪਿਆ। ਦਿਨ-ਦਿਹਾੜੇ ਲੁੱਟ ਖੋਹ ਦੀ ਵਾਰਦਾਤ ਨੇ ਪੁਲਿਸ ਦੀ ਕਾਰਗੁਜ਼ਾਰੀ ਉਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਸੀਸੀਟੀਵੀ ਵਿਚ ਕੈਦ ਹੋਈ ਸਾਰੀ ਵੀਡੀਓ ਨਾਲ ਡਰ ਦਾ ਮਾਹੌਲ ਪੈਦਾ ਹੋਇਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਨਾਲ ਚਾਰੇ ਪਾਸੇ ਹਾਹਾਕਾਰ ਮਚਿਆ ਹੈ। ਲੋਕੀਂ ਗੱਲਾਂ ਕਰ ਰਹੇ ਹਨ ਕਿ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ-ਦਿਹਾੜੇ ਹੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ ਹਨ।
ਵੇਖੋ ਸਾਰੀ ਵੀਡੀਓ-