ਤਰਨਤਾਰਨ : ਮੋਟਰਸਾਈਕਲ ਸਵਾਰਾਂ ਨੇ ਧੌਣ ‘ਤੇ ਤਲਵਾਰ ਰੱਖ ਕੇ ਰਾਹਗੀਰ ਤੋਂ ਖੋਹੀ ਐਕਟਿਵਾ

0
339

ਤਰਨਤਾਰਨ/ਖਡੂਰ ਸਾਹਿਬ | ਪਿੰਡ ਨਾਗੋਕੇ ਘਰਾਟ ਦੇ ਰੇਲਵੇ ਫਾਟਕ ਦੇ ਪੁਲ ਨੇੜੇ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਐਕਟਿਵਾ ‘ਤੇ ਆ ਰਹੇ 2 ਵਿਅਕਤੀਆਂ ਦੀ ਧੌਣ ‘ਤੇ ਤਲਵਾਰ ਰੱਖ ਕੇ ਐਕਟਿਵਾ ਖੋਹ ਲਈ। ਥਾਣਾ ਵੈਰੋਂਵਾਲ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਰੀਸ਼ ਕੁਮਾਰ ਪੁੱਤਰ ਕਸੂਰੀ ਲਾਲ ਵਾਸੀ ਅੰਮ੍ਰਿਤਸਰ ਨੇ ਪੁਲਿਸ ਨੂੰ ਸ਼ਿਕਾਇਤ ‘ਚ ਦੱਸਿਆ ਕਿ ਉਹ ਕਾਰਾਂ, ਗੱਡੀਆਂ ਦੀਆਂ ਚਾਬੀਆਂ ਬਣਾਉਣ ਦਾ ਕੰਮ ਕਰਦਾ ਹੈ। ਲੰਘੇ ਦਿਨ ਉਹ ਪਿੰਡ ਵੈਰੋਂਵਾਲ ਦਾਰਾਪੁਰ ਵਿਖੇ ਕੁਲਵੰਤ ਸਿੰਘ ਦੇ ਘਰ ਆਈ-20 ਕਾਰ ਦੀ ਚਾਬੀ ਬਣਾਉਣ ਲਈ ਆਪਣੇ ਸਾਥੀ ਸੰਜੀਵ ਕੁਮਾਰ ਨਾਲ ਐਕਟਿਵਾ ‘ਤੇ ਜਾ ਰਿਹਾ ਸੀ। ਜਦੋਂ ਰੇਲਵੇ ਫਾਟਕ ਪੁਲ ਨਾਗੋਕੇ ਘਰਾਟ ਨੇੜੇ ਪੁੱਜੇ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਦੀ ਐਕਟਿਵਾ ਰੋਕ ਲਈ ਤੇ ਧੌਣ ‘ਤੇ ਤਲਵਾਰ ਰੱਖ ਕੇ ਖੋਹ ਕੇ ਭੱਜ ਗਏ। ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।