ਤਰਨਤਾਰਨ : ਨਸ਼ੇ ਦਾ ਟੀਕਾ ਲਾਉਂਦਿਆਂ ਸਾਰ ਹੀ ਨਿਕਲੀ ਜਾਨ, ਬਾਂਹ ‘ਚੋਂ ਸਰਿੰਜ ਬਾਹਰ ਕੱਢਣ ਦਾ ਵੀ ਨਹੀਂ ਮਿਲਿਆ ਮੌਕਾ

0
711

ਭਿੱਖੀਵਿੰਡ : ਸਰਹੱਦੀ ਕਸਬਾ ਭਿੱਖੀਵਿੰਡ ਦੇ ਖੇਮਕਰਨ ਮਾਰਗ ’ਤੇ ਸਥਿਤ ਕਾਲੋਨੀ ਦੇ ਨਜ਼ਦੀਕ ਇਕ ਖਾਲੀ ਪਲਾਟ ’ਚ ਨਸ਼ੇ ਦਾ ਟੀਕਾ ਲਾ ਰਹੇ ਨੌਜਵਾਨ ਦੀ ਟੀਕਾ ਲਾਉਂਦਿਆਂ ਸਾਰ ਮੌਤ ਹੋ ਗਈ। ਟੀਕਾ ਲਾਉਣ ਤੋਂ ਬਾਅਦ ਉਸ ਨੂੰ ਹੱਥੋਂ ਸਰਿੰਜ ਛੱਡਣ ਤੱਕ ਦਾ ਮੌਕਾ ਨਾ ਮਿਲਿਆ।

ਮੌਕੇ ’ਤੇ ਪੁੱਜੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਮ੍ਰਿਤਕ ਦੀ ਪਛਾਣ ਲਖਬੀਰ ਸਿੰਘ ਲੱਖਾ ਪੁੱਤਰ ਰਾਜ ਸਿੰਘ ਵਾਸੀ ਪਹੂਵਿੰਡ ਵਜੋਂ ਹੋਈ ਹੈ।

ਮ੍ਰਿਤਕ ਦੇ ਪਿਤਾ ਰਾਜ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਸੱਤ-ਅੱਠ ਸਾਲ ਤੋਂ ਘਰੋਂ ਬਾਹਰ ਹੀ ਰਹਿੰਦਾ ਹੈ। ਉਨ੍ਹਾਂ ਨੇ ਨਸ਼ੇ ਦੀ ਲਤ ਕਰਕੇ ਹੀ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਅੱਜ ਨਸ਼ੇ ਦਾ ਟੀਕਾ ਲਾਉਣ ਨਾਲ ਉਸ ਦੀ ਮੌਤ ਹੋ ਗਈ ਹੈ।

ਥਾਣਾ ਭਿੱਖੀਵਿੰਡ ਦੇ ਮੁਖੀ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਮ੍ਰਿਤਕ ਦੇਹ ਕਬਜ਼ੇ ’ਚ ਲੈ ਲਈ ਹੈ ਤੇ ਪਰਿਵਾਰ ਦੇ ਬਿਆਨ ਕਲਮਬੱਧ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।