ਤਰਨਤਾਰਨ : ਤੇਜ਼ ਰਫਤਾਰ ਕਾਰ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਹਾਦਸੇ ‘ਚ 21 ਸਾਲਾ ਨੌਜਵਾਨ ਦੀ ਥਾਈਂ ਮੌਤ

0
1600

ਤਰਨਤਾਰਨ : ਪਿੰਡ ਪੰਡੋਰੀ ਸਿੱਧਵਾਂ ਦੇ ਬਲਾਕ ਸਮਿਤੀ ਮੈਂਬਰ ਜਗਮਿੰਦਰ ਸਿੰਘ ਵਿੱਕੀ ਦੇ ਭਤੀਜੇ ਰਵਨੂਰ ਸਿੰਘ ਉਰਫ਼ ਰੌਬੀ ਦੀ ਬੁੱਧਵਾਰ ਰਾਤ ਸੜਕ ਹਾਦਸੇ ‘ਚ ਮੌਤ ਹੋ ਗਈ। ਪਿੰਡ ਤੋਂ ਤਰਨਤਾਰਨ ਨੂੰ ਆਉਂਦੇ ਸਮੇਂ ਰੌਬੀ ਦੀ ਬਾਈਕ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਨੌਜਵਾਨ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ।

ਜਗਮਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਉਸ ਦਾ ਭਤੀਜਾ ਰਵਨੂਰ ਸਿੰਘ ਉਰਫ਼ ਰੌਬੀ (21) ਆਪਣੀ ਬਾਈਕ ’ਤੇ ਪਿੰਡ ਤੋਂ ਤਰਨਤਾਰਨ ਵੱਲ ਆ ਰਿਹਾ ਸੀ ਤਾਂ ਪਿੰਡ ਸੋਖੀ ਪਿੰਡ ਦੋਬੁਰਜੀ ਨੇੜੇ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।