ਤਰਨਤਾਰਨ : ਜੇਲ੍ਹ ਅੰਦਰ 24 ਸਾਲਾ ਮੁੰਡੇ ਦੀ ਫਾਹਾ ਲਾਉਣ ਨਾਲ ਮੌਤ, ਘਰਦਿਆਂ ਦਾ ਦੋਸ਼- ਜੇਲ੍ਹ ਪ੍ਰਸ਼ਾਸਨ ਨੇ ਮਾਰਿਆ ਸਾਡਾ ਮੁੰਡਾ

0
1754

ਗੋਇੰਦਵਾਲ ਸਾਹਿਬ| ਗੋਇੰਦਵਾਲ ਸਾਹਿਬ ਦੇ ਪਿੰਡ ਭੈਲ਼ ਢਾਏ ਵਾਲਾ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ 24 ਸਾਲਾ ਨੌਜਵਾਨ ਦੀ ਜੇਲ੍ਹ ਅੰਦਰ ਭੇਦਭਰੇ ਢੰਗ ਨਾਲ ਮੌਤ ਹੋ ਗਈ ਹੈ। ਮਰਨ ਵਾਲੇ ਨੌਜਵਾਨ ਦਾ ਨਾਂ ਜਗਰੂਪ ਸਿੰਘ ਸੀ ਤੇ ਉਹ ਨਸ਼ਾ ਕਰਨ ਦਾ ਆਦੀ ਸੀ।

ਪੀੜਤ ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਗੋਇੰਦਵਾਲ ਸਾਹਿਬ ਦੀ ਜੇਲ੍ਹ ਅੰਦਰ ਹੀ ਵੱਡੇ ਪੱਧਰ ਉਤੇ ਨਸ਼ਾ ਵਿਕਦਾ ਹੈ। ਨੌਜਵਾਨ ਦੀ ਭੈਣ ਦਾ ਕਹਿਣਾ ਹੈ ਕਿ ਉਸਦਾ ਭਰਾ ਨਸ਼ਾ ਕਰਨ ਦਾ ਆਦੀ ਸੀ ਤੇ ਉਹ ਦੱਸਦਾ ਸੀ ਕਿ ਜੇਲ੍ਹ ਅੰਦਰ ਹੀ ਨਸ਼ਾ ਮਿਲਦਾ ਹੈ। ਉਨ੍ਹਾਂ ਨੇ ਕਈ ਵਾਰ ਗੂਗਲ ਪੇ ਰਾਹੀਂ ਆਪਣੇ ਭਰਾ ਨੂੰ ਜੇਲ੍ਹ ਵਿਚ ਪੈਸੇ ਵੀ ਭੇਜੇ ਸਨ, ਕਿਉਂ ਕਿ ਉਨ੍ਹਾਂ ਦਾ ਭਰਾ ਪਰਿਵਾਰ ਕੋਲੋਂ ਨਸ਼ੇ ਲਈ ਹੀ ਪੈਸੇ ਮੰਗਦਾ ਸੀ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਅਜੇ ਪਰਸੋਂ ਹੀ ਉਨ੍ਹਾਂ ਨੂੰ ਜੇਲ੍ਹ ਅੰਦਰੋਂ ਫੋਨ ਆਇਆ ਕਿ ਉਨ੍ਹਾਂ ਦੇ ਮੁੰਡੇ ਨੇ ਫਾਹਾ ਲਗਾ ਲਿਆ ਹੈ ਤੇ ਉਸਨੂੰ ਤਰਨਤਾਰਨ ਦੇ ਹਸਪਤਾਲ ਲੈ ਕੇ ਗਏ ਹਾਂ, ਜਦੋਂ ਉਹ ਉਥੇ ਪੁੱਜੇ ਤਾਂ ਜਗਰੂਪ ਦੀ ਮੌਤ ਹੋ ਚੁੱਕੀ ਸੀ।

ਅਧਿਕਾਰੀਆਂ ਵਲੋਂ ਜਗਰੂਪ ਦੇ ਨਸ਼ੇ ਕਰਨ ਦੀ ਵੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਜਦਕਿ ਸਾਡਾ ਭਰਾ ਚਾਰ ਸਾਲ ਤੋਂ ਨਸ਼ੇ ਦਾ ਆਦੀ ਸੀ, ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਕਿਸ ਤਰ੍ਹਾਂ ਜੇਲ੍ਹ ਵਿੱਚ ਨਸ਼ਾ ਵਿਕਦਾ ਹੈ ਅਤੇ ਕਿਸ ਤਰ੍ਹਾਂ ਜੇਲ੍ਹ ਅਧਿਕਾਰੀ ਉਸ ਨੂੰ ਲੁਕਾਉਂਦੇ ਹਨ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ