Viral News | ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਤਨਜ਼ਾਨੀਆ ਦੇ ਭੈਣ-ਭਰਾ ਨੂੰ ਬਾਲੀਵੁੱਡ ਤੋਂ ਆਫਰ ਮਿਲਿਆ ਹੈ। ਮਿਊਜ਼ਿਕ ਡਾਇਰੈਕਟਰ ਤਨਿਸ਼ਕ ਬਾਗਚੀ ਨੇ ਕੀਲੀ ਪੌਲ ਨੂੰ ਮੈਸੇਜ ਕਰਕੇ ਇਕੱਠੇ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ।
ਕੀਲੀ ਨੇ ਆਪਣੀ ਇੰਸਟਾ ਸਟੋਰੀ ‘ਤੇ ਇਸ ਮੈਸੇਜ ਦਾ ਸਕਰੀਨ ਸ਼ਾਟ ਵੀ ਸ਼ੇਅਰ ਕੀਤਾ ਹੈ। ਕੀਲੀ ਤੇ ਉਸ ਦੀ ਭੈਣ ਦੇ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਸ਼ੇਰਸ਼ਾਹ ਦੇ ਸਟਾਰਸ ਸਿਧਾਰਥ ਤੇ ਕਿਆਰਾ ਨੇ ਵੀ ਆਪਣੀ ਵੀਡੀਓ ਸ਼ੇਅਰ ਕੀਤੀ ਹੈ।
2 ਦਿਨ ਪਹਿਲਾਂ ਵਾਇਰਲ ਹੋਈ ਸੀ ਵੀਡੀਓ
ਤਨਿਸ਼ਕ ਦੇ ਸੰਗੀਤ ਨਿਰਦੇਸ਼ਨ ‘ਚ ਹੀ ‘ਸ਼ੇਰਸ਼ਾਹ’ ਦਾ ਗੀਤ ‘ਰਾਤਾਂ ਲੰਬੀਆਂ’ ਨੂੰ ਬਣਾਇਆ ਗਿਆ ਹੈ। ਜਦੋਂ ਕੀਲੀ ਤੇ ਉਸ ਦੀ ਭੈਣ ਨੇ ਇਸ ‘ਤੇ ਲਿਪਸਿੰਗ ਕੀਤੀ ਤਾਂ ਇਹ ਵਾਇਰਲ ਹੋ ਗਿਆ।
ਤਨਿਸ਼ਕ ਨੇ ਮੈਸੇਜ ਕਰਕੇ ਕੀਲੀ ਨੂੰ ਪੁੱਛਿਆ ਕਿ ਕੀ ਇਹ ਤੁਹਾਡੀ ਦੋਵਾਂ ਦੀ ਵੀਡੀਓ ਹੈ ਤਾਂ ਕੀਲੀ ਨੇ ਜਵਾਬ ਦਿੱਤਾ, “ਹਾਂ ਪਰ ਦੁੱਖ ਦੀ ਗੱਲ ਹੈ ਕਿ ਕੋਈ ਕ੍ਰੈਡਿਟ ਨਹੀਂ ਦਿੰਦਾ।” ਤਨਿਸ਼ਕ ਨੇ ਕੀਲੀ ਨੂੰ ਕਿਹਾ, “Let’s Do Something Together” (ਆਓ ਮਿਲ ਕੇ ਕੁਝ ਕਰੀਏ)।
ਬਹੁਤ ਵੱਡੀ ਫੈਨ ਫਾਲੋਇੰਗ ਹੈ ਕੀਲੀ ਦੀ
ਕੀਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਅਤੇ ਟਿਕਟਾਕ ‘ਤੇ ਲਗਭਗ 285 ਵੀਡੀਓਜ਼ ਪੋਸਟ ਕੀਤੀਆਂ ਹਨ। ਜਦੋਂ ਤੋਂ ਇਨ੍ਹਾਂ ਦੋਵਾਂ ਦੀ ਇਹ ਵੀਡੀਓ ਵਾਇਰਲ ਹੋਈ ਹੈ, ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਵੀ ਵੱਧ ਗਈ ਹੈ।
ਇਸ ਸਮੇਂ ਉਨ੍ਹਾਂ ਦੇ 1 ਲੱਖ ਤੋਂ ਵੱਧ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਅਦਾਕਾਰ-ਗਾਇਕ ਆਯੁਸ਼ਮਾਨ ਖੁਰਾਨਾ ਵੀ ਦੋਵਾਂ ਨੂੰ ਫਾਲੋ ਕਰ ਰਹੇ ਹਨ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ