ਮੁੰਬਈ, 18 ਸਤੰਬਰ | ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਠਾਣੇ ਵਿਚ ‘ਘਰ ਦੇ ਵਾਸਤੂਦੋਸ਼’ ਖ਼ਤਮ ਕਰਨ ਤੇ ਕਾਲੇ ਜਾਦੂ ਨਾਲ ਹੋਰ ਮਸਲੇ ਦੂਰ ਕਰਨ ਦਾ ਭਰੋਸਾ ਦੇ ਕੇ 35 ਸਾਲ ਦੀ ਔਰਤ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ ਗਿਆ। ਮਾਮਲੇ ਵਿਚ ਪੁਲਿਸ ਨੇ 5 ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਸਾਰੇ ਮੁਲਜ਼ਮ ਸ਼ਿਕਾਇਤਕਰਤਾ ਔਰਤ ਦੇ ਪਤੀ ਦੇ ਦੋਸਤ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੀੜਤਾ ਨੂੰ ਕਿਹਾ ਸੀ ਕਿ ਕਿਸੇ ਨੇ ਉਸ ਦੇ ਪਤੀ ’ਤੇ ਜਾਦੂ ਕਰ ਦਿੱਤਾ ਹੈ ਤੇ ਕੁਝ ਪੂਜਾ-ਪਾਠ ਕਰਨਗੇ। ਮੁਲਜ਼ਮਾਂ ਨੇ ਅਪ੍ਰੈਲ 2018 ਤੋਂ ਪੀੜਤ ਔਰਤ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਪੀੜਤਾ ਜਦੋਂ ਇਕੱਲੀ ਹੁੰਦੀ ਸੀ ਤਾਂ ਮੁਲਜ਼ਮ ਔਰਤ ਨੂੰ ਲੈ ਕੇ ਜੰਗਲ ਵਿਚ, ਫਿਰ ਕਾਂਦੀਵਲੀ ਵਿਚ ਮੁੱਖ ਮੁਲਜ਼ਮ ਦੇ ਮੱਠ ਤੇ ਫਿਰ ਲੋਨਾਵਾਲਾ ਦੇ ਰਿਜ਼ੋਰਟ ਵਿਚ ਲੈ ਗਏ, ਜਿੱਥੇ ਉਨ੍ਹਾਂ ਨੇ ਆਪਣੇ ਦੋਸਤ ਦੀ ਪਤਨੀ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਮਾਮਲੇ ਵਿਚ ਲੰਘੀ 11 ਸਤੰਬਰ ਨੂੰ ਸ਼ਿਕਾਇਤ ਮਿਲਣ ’ਤੇ ਪੁਲਿਸ ਨੇ ਮੁਲਜ਼ਮ ਰਵਿੰਦਰ ਭਾਟੇ, ਦਲੀਪ ਗਾਇਕਵਾੜ, ਗੌਰਵ ਸਲਵੀ, ਮਹੇਂਦਰ ਕੁਮਾਵਤ ਤੇ ਗਣੇਸ਼ ਕਦਮ ਨੂੰ ਕਾਬੂ ਕਰ ਲਿਆ।