ਤਲਵੰਡੀ ਸਾਬੋ ਬਣਿਆ ਪੁਲਿਸ ਛਾਉਣੀ : ਮਾਮਲਾ ਸ਼੍ਰੋਮਣੀ ਕਮੇਟੀ ਅਤੇ ਬੁੰਗਾ ਨਾਨਕਸਰ ਵਿਚਾਲੇ ਵਿਵਾਦ ਦਾ

0
731

ਤਲਵੰਡੀ ਸਾਬੋ| ਅਦਾਲਤੀ ਫ਼ੈਸਲੇ ਹੱਕ ’ਚ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਬੁੰਗਾ ਨਾਨਕਸਰ ਦੀ ਜ਼ਮੀਨ ’ਤੇ ਕਬਜ਼ਾ ਲੈਣ ਦੌਰਾਨ ਪਿਛਲੇ ਦਿਨਾਂ ਤੋਂ ਸ਼ੁਰੂ ਹੋਏ ਵਿਵਾਦ ਦਰਮਿਆਨ ਅੱਜ ਦਲਿਤ ਭਾਈਚਾਰੇ ਵਲੋਂ ਇਕੱਠ ਦੇ ਸੱਦੇ ਨੂੰ ਦੇਖਦਿਆਂ ਇਤਿਹਾਸਿਕ ਨਗਰ ਤਲਵੰਡੀ ਸਾਬੋ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ।

ਤਖ਼ਤ ਸਾਹਿਬ ਦੇ ਨੇੜੇ ਦੰਗਾ ਰੋਕੂ ਵਾਹਨ ਦੀ ਤਾਇਨਾਤੀ ਵੀ ਦੇਖਣ ਨੂੰ ਮਿਲ ਰਹੀ ਹੈ। ਉਧਰ ਇਕ ਪਾਸੇ ਜਿੱਥੇ ਦੋਵਾਂ ਧਿਰਾਂ ਦੀ ਡੀ. ਸੀ. ਬਠਿੰਡਾ ਨਾਲ ਮੀਟਿੰਗ ਚੱਲ ਰਹੀ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ, ਉਥੇ ਹੀ ਪਤਾ ਲੱਗਾ ਹੈ ਕਿ ਇਸ ਵਿਵਾਦ ਦੇ ਮੱਦੇਨਜ਼ਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਤਲਵੰਡੀ ਸਾਬੋ ਪੁੱਜ ਸਕਦੇ ਹਨ।