ਉੱਤਰ ਪ੍ਰਦੇਸ਼| ਇਕ ਹੈਰਾਨ ਕਰਨ ਵਾਲੀ ਖਬਰ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਉਤਰ ਪ੍ਰਦੇਸ਼ ਦੇ ਕਾਨਪੁਰ ਵਿਚ ਇਕ ਪ੍ਰੇਮਿਕਾ ਆਪਣੇ ਪ੍ਰੇਮੀ ਦੇ ਪਿਤਾ ਨਾਲ ਹੀ ਫਰਾਰ ਹੋ ਗਈ। ਹਾਲਾਂਕਿ ਪੁਲਿਸ ਨੇ ਬਾਅਦ ਵਿਚ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਮਾਮਲਾ ਕਾਨਪੁਰ ਦੇ ਥਾਣਾ ਚਕੇਰੀ ਦਾ ਹੈ।
ਜਾਣਕਾਰੀ ਅਨੁਸਾਰ ਪਿਤਾ ਪੁੱਤਰ ਕਾਨਪੁਰ ਵਿਚ ਕੰਮ ਕਰਨ ਲਈ ਆਏ ਸਨ। ਇਸ ਦੌਰਾਨ ਇਕ ਲੜਕੀ ਨਾਲ ਉਸਦੇ ਪ੍ਰੇਮ ਸਬੰਧ ਬਣ ਗਏ। ਲੜਕੀ ਰੋਜ਼ ਲੜਕੇ ਨੂੰ ਉਸਦੇ ਘਰ ਮਿਲਣ ਆਉਂਦੀ ਸੀ। ਇਸ ਦੌਰਾਨ ਉਸਦੀ ਮੁਲਾਕਾਤ ਪ੍ਰੇਮੀ ਦੇ ਪਿਤਾ ਨਾਲ ਹੋ ਗਈ।
ਕਈ ਵਾਰ ਪ੍ਰੇਮੀ ਘਰ ਵਿਚ ਨਹੀਂ ਹੁੰਦੀ ਸੀ ਤਾਂ ਉਹ ਪ੍ਰੇਮੀ ਦੇ ਪਿਤਾ ਨਾਲ ਹੀ ਸਮਾਂ ਬਿਤਾਉਣ ਲੱਗੀ। ਇਸ ਵਿਚਾਲੇ ਦੋਵਾਂ ਵਿਚਕਾਰ ਪ੍ਰੇਮ ਸਬੰਧ ਬਣ ਗਏ। ਬੀਤੇ ਦਿਨੀਂ ਪ੍ਰੇਮਿਕਾ ਤੇ ਪ੍ਰੇਮੀ ਦਾ ਪਿਤਾ ਘਰੋਂ ਫਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ।