ਸ਼ਿਵ ਸੈਨਾ ਨੇਤਾ ਸੋਨੀ ‘ਤੇ ਕਾਰਵਾਈ ਲਈ ਰਜਾਈਆਂ-ਕੰਬਲ ਲੈ ਕੇ ਨਿਹੰਗ ਸਿੰਘਾਂ ਨੇ ਲਾ ਲਿਆ SSP ਦਫਤਰ ਬਾਹਰ ਪੱਕਾ ਡੇਰਾ

0
715

ਗੁਰਦਾਸਪੁਰ। ਹਰਵਿੰਦਰ ਸੋਨੀ ਵਲੋਂ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਬੀਤੇ ਕੱਲ੍ਹ ਤੋਂ ਲਗਾਤਾਰ ਸਿੱਖ ਅਤੇ ਨਿਹੰਗ ਸਿੰਘ ਜਥੇਬੰਦੀਆਂ ਐਸਐਸਪੀ ਗੁਰਦਾਸਪੁਰ ਦੇ ਦਫਤਰ ਦਾ ਘੇਰਾਅ ਕਰਕੇ ਬੈਠੀਆਂ ਹਨ। ਸਿੱਖ ਆਗੂ ਰਾਤ ਵੀ ਰਜਾਈਆਂ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫਤਰ ਮੂਹਰੇ ਡਟੇ ਰਹੇ। ਉਹ ਲਗਾਤਾਰ ਹਰਵਿੰਦਰ ਸੋਨੀ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਖੁੱਲ੍ਹੇ ਤੌਰ ‘ਤੇ ਕਿਹਾ ਕਿ ਜੇਕਰ ਸੋਨੀ ਦੇ ਖਿਲਾਫ਼ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਗਲੇ ਕਦਮ ਦੇ ਤੌਰ ‘ਤੇ ਸਿੰਘਾਂ ਲਈ ਹਰ ਬਦਲ ਖੁੱਲ੍ਹਾ ਹੈ।

ਸਿੱਖ ਆਗੂ ਸੋਨੀ ਦੇ ਘਰ ਵੱਲ ਕੂਚ ਕਰ ਜਾਣਗੇ ਜਾਂ ਫਿਰ ‌ਲੋੜ ਪੈਣ ‘ਤੇ ਹਾਈਵੇਅ ਜਾਮ ਕਰਨਗੇ। ਜ਼ਿਕਰਯੋਗ ਹੈ ਕਿ ਸੋਨੀ ਦੇ ਬਿਆਨ ਮਗਰੋਂ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਨੇ ਸ਼ਿਵ ਸੈਨਾ ਦੀ ਰਾਸ਼ਟਰੀ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਹਰਵਿੰਦਰ ਸੋਨੀ ਨੂੰ ਸ਼ਿਵ ਸੈਨਾ ‘ਚੋਂ ਕੱਢਣ ਦਾ ਫੈਸਲਾ ਕੀਤਾ ਹੈ। ਇੱਥੇ ਤੁਹਾਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਹਰਵਿੰਦਰ ਸੋਨੀ ਆਪਣੇ ਬਿਆਨ ਨੂੰ ਲੈ ਕੇ ਮੁਆਫੀ ਵੀ ਮੰਗ ਚੁੱਕਿਆ ਹੈ।