ਯੂ-ਟਿਊਬ ਤੋਂ ਹਟਾਇਆ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਐੱਸਵਾਈਐੱਲ ਗੀਤ

0
22708

ਚੰਡੀਗੜ੍ਹ। ਪੰਜਾਬ ਦੇ ਬਹੁਤ ਹੀ ਚਰਚਿਤ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਵਿਵਾਦਿਤ ਗੀਤ ਐੱਸਵਾਈਐੱਲ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ ਇਹ ਗੀਤ ਸਰਕਾਰ ਦੇ ਕਹਿਣ ਉਤੇ ਹਟਾਇਆ ਗਿਆ ਹੈ। ਇਸ ਗੀਤ ਵਿਚ ਪੰਜਾਬ ਵਿਚਦੀ ਲੰਘਦੀ ਐੱਸਵਾਈਐੱਲ ਨਹਿਰ ਦੀ ਗੱਲ ਕੀਤੀ ਗਈ ਸੀ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਕਈ ਭਖਦੇ ਮਸਲਿਆਂ ਨੂੰ ਚੂੱਕਿਆ ਗਿਆ ਸੀ।

ਇਸ ਗੀਤ ਨੇ ਕੁਝ ਹੀ ਘੰਟਿਆਂ ਵਿਚ ਵਾਇਰਲ ਹੋਣ ਦੇ ਕਈ ਰਿਕਾਰਡ ਤੋੜ ਦਿੱਤੇ ਸਨ। ਪਰ ਇਹ ਗੀਤ ਸਰਕਾਰਾਂ ਨੂੰ ਪਸੰਦ ਨਹੀਂ ਸੀ। ਇਸੇ ਕਰਕੇ ਹੀ ਇਸ ਗੀਤ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਹੈ।