ਐਸ. ਵੀ. ਐਮ. ਸੀਨੀ. ਸੈਕੰ. ਸਕੂਲ ਸੋਫੀ ਪਿੰਡ ਦਾ 10ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ

0
1544

ਜਲੰਧਰ ਛਾਉਣੀ | ਕੈਂਟ ਦੇ ਨਾਲ ਲੱਗਦੇ ਸੋਫੀ ਪਿੰਡ ਦੇ ਐਸਵੀਐਮ ਸੀਨੀਅਰ ਸੈਕੰਡਰੀ ਸਕੂਲ ਦਾ PSEB 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੇ 45 ਬੱਚਿਆਂ ਨੇ ਪੇਪਰ ਦਿੱਤੇ ਸਨ, ਜਿਸ ਵਿਚੋਂ ਸਾਰੇ ਬੱਚੇ ਪਾਸ ਹੋ ਗਏ ਹਨ। ਇਸ ਵਿਚੋਂ ਅਕਸ਼ਿਆ ਠਾਕੁਰ 94 ਫੀਸਦੀ ਨਾਲ ਪਹਿਲੇ ਸਥਾਨ ‘ਤੇ, ਦੇਵਾਸ਼ ਲਾਲ 89 ਫੀਸਦੀ ਨਾਲ ਦੂਜੇ, ਜਾਨਵੀ 86 ਫੀਸਦੀ ਨਾਲ ਤੀਜੇ, ਅਲਿਸ਼ਾ ਕੁਮਾਰੀ 85 ਫੀਸਦੀ ਨਾਲ ਚੌਥੇ ਸਥਾਨ ਉਤੇ ਰਹੀ।

ਸਕੂਲ ਪ੍ਰਿੰਸੀਪਲ ਸੁਨੀਤਾ ਰਾਣਾ, ਐਮਡੀ ਉਤਮ ਰਾਣਾ, ਸਕੂਲ ਟੀਚਰ ਸਤਪਾਲ ਪ੍ਰਧਾਨ, ਆਰਤੀ ਸ਼ਰਮਾ, ਮਨੋਹਰ ਲਾਲ, ਸੁਨੀਤਾ ਦੇਵੀ ਨੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਾਰੇ ਬੱਚੇ ਇਸੇ ਤਰ੍ਹਾਂ ਹੀ ਪੜ੍ਹਾਈ ਵਿਚ ਤੇ ਖੇਡਾਂ ਵਿਚ ਆਪਣੇ ਸਕੂਲ ਦਾ ਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ।