ਪਤਨੀ ‘ਤੇ ਸ਼ੱਕ ਸੀ, ਗਲਾ ਦਬਾ ਕੇ ਮਾਰੀ; ਲਾਸ਼ ਨੂੰ ਲਾਈ ਅੱਗ

0
3056

ਬੰਗਾ/ਨਵਾਂਸ਼ਹਿਰ (ਜਗਦੀਸ਼ ਲਾਲ ਕਲਸੀ) | ਐੱਨਆਰਆਈ ਕਲੋਨੀ ਵਿੱਚ ਪਿਛਲੇ ਪੰਦਰਾਂ ਦਿਨਾਂ ਤੋਂ ਰਹਿ ਰਹੇ ਅਨਿਲ ਕੁਮਾਰ ਨਾਂ ਦੇ ਇੱਕ ਮਜ਼ਦੂਰ ਨੇ ਆਪਣੀ ਪਤਨੀ ਦਾ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਹੈ।

ਪਤਨੀ ਨੂੰ ਮਾਰਨ ਤੋਂ ਬਾਅਦ ਉਸਨੇ ਲਾਸ਼ ਨੂੰ ਅੱਗ ਵੀ ਲਗਾਈ।

ਪੁਲਿਸ ਜਦੋਂ ਮੌਕੇ ਉੱਤੇ ਪਹੁੰਚੀ ਤਾਂ ਅੱਧੀ ਲਾਸ਼ ਸੜ ਚੁੱਕੀ ਸੀ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਸਿਟੀ ਬੰਗਾ ਦੇ ਐਸਐਚਓ ਵਿਜੇ ਕੁਮਾਰ ਨੇ ਦੱਸਿਆ- ਪੁਲਿਸ ਦੀ ਮੁੱਢਲੀ ਪੁੱਛਗਿਛ ਵਿੱਚ ਅਰੋਪੀ ਨੇ ਦੱਸਿਆ ਕਿ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ। ਅਨਿਲ ਕੁਮਾਰ ਪਤਨੀ ਅਨੁਭਵ ਨੂੰ 15 ਦਿਨ ਪਹਿਲਾਂ ਮੇਰਠ ਤੋਂ ਬੰਗਾ ਲੈ ਕੇ ਆਇਆ ਸੀ। ਐਨਆਰਆਈ ਕਲੋਨੀ ਵਿਚ ਕਿਰਾਏ ‘ਤੇ ਕੋਠੀ ਲੈ ਕੇ ਰਹਿ ਰਿਹਾ ਸੀ।

ਆਰੋਪੀ ਅਨਿਲ ਕੁਮਾਰ ਨੇ ਆਪਣੀ ਪਤਨੀ ਦੇ ਕਤਲ ‘ਤੇ ਕੋਈ ਅਫ਼ਸੋਸ ਨਹੀਂ ਜਤਾਇਆ। ਆਰੋਪੀ ਨੇ ਕਿਹਾ- ਪਤਨੀ ਦਾ ਚਾਲ ਠੀਕ ਨਹੀਂ ਸੀ, ਇਸ ਲਈ ਉਸ ਦਾ ਮਰਨਾ ਹੀ ਠੀਕ ਸੀ।

ਜ਼ਿਕਰਯੋਗ ਹੈ ਕਿ ਆਰੋਪੀ ਅਨਿਲ ਕੁਮਾਰ ਮੁਹਾਲੀ ਤੋਂ ਫ਼ਗਵਾੜਾ ਤੱਕ ਬਣ ਰਹੇ ਐਲੀਵੇਟਿਡ ਰੋਡ ਬਣਾ ਰਹੀ ਕੰਪਨੀ ਵਿੱਚ ਕੰਮ ਕਰਦਾ ਸੀ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )