ਚੰਡੀਗੜ੍ਹ | ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਦੇ ਸੰਪਰਕ ਵਿਚ ਸੁਧੀਰ ਸੂਰੀ ਦਾ ਕਾਤਲ ਸੰਨੀ ਦੱਸਿਆ ਜਾ ਰਿਹਾ ਹੈ । ਕਤਲ ਤੋਂ 4 ਦਿਨ ਪਹਿਲਾਂ ਸੰਨੀ ਅੰਮ੍ਰਿਤਪਾਲ ਨੂੰ ਮਿਲਿਆ ਸੀ। ਸੰਨੀ ਦੀ ਕਾਰ ‘ਤੇ ਵਾਰਿਸ ਪੰਜਾਬ ਦਾ ਸਟਿੱਕਰ ਲੱਗਿਆ ਹੋਇਆ ਸੀ। ਦੱਸ ਦਈਏ ਕਿ ਉਹ ਸ਼ਨੀਵਾਰ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਤੇ ਉਸ ‘ਤੇ NSA ਲੱਗ ਚੁੱਕੀ ਹੈ। ਕੱਲ ਹਰਿਆਣਾ ਵਿਚ ਵੀ ਇਕ ਔਰਤ ਤੇ ਵਿਅਕਤੀ ਜਿਸ ਨੇ ਉਸਨੂੰ ਪਨਾਹ ਦਿੱਤੀ ਸੀ, ਗ੍ਰਿਫਤਾਰ ਕਰ ਲਏ ਗਏ ਹਨ।
ਉਹ ਭਗੌੜਾ ਚੱਲ ਰਿਹਾ ਹੈ। ਪੰਜਾਬ ਵਿਚ ਵੀ ਅੰਮ੍ਰਿਤਪਾਲ ਦੀ ਕਾਫੀ ਜ਼ਿਆਦਾ ਭਾਲ ਕੀਤੀ ਜਾ ਰਹੀ ਹੈ ਪਰ ਉਹ ਮਿਲ ਨਹੀਂ ਰਿਹਾ। ਉਸ ਦੇ ਕਈ ਸਾਥੀਆਂ ਨੂੰ ਫੜ ਲਿਆ ਗਿਆ ਹੈ। ਉਸ ਨਾਲ ਜੁੜੇ ਕਈ ਖੁਲਾਸੇ ਹੋ ਰਹੇ ਹਨ।