ਗੁਰਦਾਸਪੁਰ (ਜਸਵਿੰਦਰ ਬੇਦੀ) | ਗੁਰਦਾਸਪੁਰ ਵਿਖੇ ਕਰੀਬ ਡੇਢ ਘੰਟਾ ਅਸਨਮਾਨ ‘ਚ ਉਡਦੇ ਸ਼ੱਕੀ ਹੈਲੀਕਾਪਟਰ ਕਾਰਨ ਲੋਕ ਸਹਿਮੇ ਰਹੇ।
ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕਰੀਬ 3 ਵਜੇ ਪਿੰਡ ਮਾਲੋ ਗਿੱਲ ਮੁਸਤਫਾਪੁਰ ਖਾਨੋਵਾਲ ਖੇਤਰ ‘ਚ ਲਗਾਤਾਰ ਡੇਢ ਘੰਟਾ ਇਕ ਹੈਲੀਕਾਪਟਰ ਅਸਮਾਨ ‘ਚ ਲਗਾਤਾਰ ਉੱਠਦਾ ਵੇਖਿਆ, ਜਿਸ ਦੀ ਭਾਲ ਲਈ ਸਖ਼ਤ ਮਿਹਨਤ ਤੋਂ ਬਾਅਦ ਪੁਲਿਸ ਕਰਮਚਾਰੀ ਪਿੰਡ ਮਾਲੋ ਗਿੱਲ ਦੇ ਖੇਤਾਂ ‘ਚ ਪਹੁੰਚੇ, ਜਿੱਥੇ ਉਨ੍ਹਾਂ ਨੂੰ ਇਕ ਏਆਰਪੀਏ ਡਰੋਨ ਝੋਨੇ ਦੇ ਖੇਤਾਂ ‘ਚ ਡਿੱਗਾ ਮਿਲਿਆ। ਏਅਰ ਫੋਰਸ ਦੇ ਅਧਿਕਾਰੀ ਤੇ ਜਵਾਨ ਇਸ ਡਰੋਨ ਨੂੰ ਚੁੱਕਣ ਲਈ ਪੁੱਜੇ।
ਅਸਮਾਨ ‘ਚ ਡੇਢ ਘੰਟੇ ਦੇ ਕਰੀਬ ਉੱਡਦੇ ਰਹੇ ਹੈਲੀਕਾਪਟਰ ਕਾਰਨ ਸਰਹੱਦੀ ਖੇਤਰ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਈਆਰਪੀਏ ਡਰੋਨ ਏਅਰ ਫੋਰਸ ਵੱਲੋਂ ਆਪਣੇ ਕਬਜ਼ੇ ‘ਚ ਲੈਣ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ।
ਡੀਐੱਸਪੀ ਭਾਰਤ ਭੂਸ਼ਨ ਨੇ ਕਿਹਾ ਕਿ ਏਅਰ ਫੋਰਸ ਨੇ ਖੇਤਾਂ ‘ਚ ਡਿੱਗੇ ਏਆਰਪੀਏ ਡਰੋਨ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਦੂਸਰੇ ਪਾਸੇ ਸੂਤਰਾਂ ਤੋਂ ਪਤਾ ਲੱਗਾ ਹੈ ਏਆਰਪੀਏ ਡਰੋਨ ਏਅਰ ਫੋਰਸ ਵੱਲੋਂ ਉਡਾਇਆ ਗਿਆ ਸੀ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)