ਸੁਸ਼ੀਲ ਰਿੰਕੂ ਦੇਸ਼ ‘ਚੋਂ AAP ਦੇ ਇਕਲੌਤੇ MP, ਲੋਕਾਂ ਨੂੰ ਇਨ੍ਹਾਂ ਤੋਂ ਬਹੁਤ ਉਮੀਦਾਂ : CM

0
1283

ਜਲੰਧਰ| ਅੱਜ ਜਲੰਧਰ ਦੇ ਪੀਏਪੀ ਚੌਕ ਦੀ ਜੀਓ ਮੈਸ ਵਿਚ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਨਵੇਂ ਐਲਾਨ ਕੀਤੇ। ਉਨ੍ਹਾਂ ਨਾਲ ਆਪ ਦੇ ਨਵੇਂ ਬਣੇ MP ਸੁਸ਼ੀਲ ਰਿੰਕੂ ਵੀ ਸਨ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ AAP ਨੂੰ ਲੋਕਾਂ ਨੇ ਜਲੰਧਰ ਜ਼ਿਮਨੀ ਚੋਂਣ ਵਿਚ ਜਿੱਤ ਦਿਵਾ ਕੇ ਰਿੰਕੂ ਨੂੰ ਦਿੱਲੀ ਭੇਜਿਆ ਹੈ।

ਸੁਸ਼ੀਲ ਰਿੰਕੂ ਦੇਸ਼ ‘ਚੋਂ AAP ਦੇ ਇਕਲੌਤੇ MP ਹਨ, ਲੋਕਾਂ ਨੂੰ ਇਨ੍ਹਾਂ ਤੋਂ ਬਹੁਤ ਉਮੀਦਾਂ। ਇਹ ਲੋਕਾਂ ਦੀਆਂ ਉਮੀਦਾਂ ਉਤੇ ਖਰੇ ਉਤਰਨਗੇ। ਮਾਨ ਨੇ ਕਿਹਾ ਕਿ ਪਹਿਲਾਂ ਮੈਂ ਹੀ ਆਪ ਦਾ ਸੰਗਰੂਰ ਤੋਂ MP ਸੀ, ਪਰ ਹੁਣ ਸੁਸ਼ੀਲ ਰਿੰਕੂ ਹਨ, ਲੋਕਾਂ ਨੂੰ ਸੁਸ਼ੀਲ ਰਿੰਕੂ ਤੋਂ ਬਹੁਤ ਉਮੀਦਾਂ ਨੇ, ਰਿੰਕੂ ਲੋਕਾਂ ਦੀਆਂ ਉਮੀਦਾਂ ਉਤੇ ਖਰੇ ਉਤਰਨਗੇ।