ਸਰਵੇ ‘ਚ ਦਾਅਵਾ ! ਪੰਜਾਬ ‘ਚ ਪਿਛਲੇ 2 ਸਾਲਾਂ ‘ਚ 3.5 ਲੱਖ ਪੰਜਾਬੀਆਂ ਨੇ ਬਦਲਿਆ ਧਰਮ, ਮੁਫਤ ਰਿਉੜੀਆਂ ਦੇ ਚੱਕਰ ‘ਚ ਬਣ ਰਹੇ ਇਸਾਈ

0
68

ਚੰਡੀਗੜ੍ਹ, 22 ਜਨਵਰੀ | ਪੰਜਾਬ ‘ਚ ਧਰਮ ਪਰਿਵਰਤਨ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ, ਜ਼ਿਆਦਾਤਰ ਭਾਰਤੀ ਆਪਣਾ ਧਰਮ ਬਦਲ ਕੇ ਇਸਾਈ ਧਰਮ ਅਪਣਾ ਰਹੇ ਹਨ। ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਦੋ ਸਾਲਾਂ ਵਿਚ 3.5 ਲੱਖ ਪੰਜਾਬੀ ਆਪਣਾ ਧਰਮ ਛੱਡ ਕੇ ਇਸਾਈ ਬਣ ਗਏ ਹਨ। ਸਿੱਖ ਵਿਦਵਾਨ ਅਤੇ ਖੋਜ ਡਾ. ਰਣਬੀਰ ਸਿੰਘ ਨੇ ਆਪਣੇ ਸਰਵੇਖਣ ਦੇ ਆਧਾਰ ‘ਤੇ ਇਹ ਦਾਅਵਾ ਕੀਤਾ ਹੈ। ਉਨ੍ਹਾਂ ਅਨੁਸਾਰ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਲੋਕ ਮੁਫ਼ਤ ਰਿਉੜੀਆਂ ਦੇ ਚੱਕਰ ਵਿਚ ਇਸਾਈ ਬਣ ਰਹੇ ਹਨ।

ਡਾ. ਰਣਬੀਰ ਸਿੰਘ ਦੇ ਸਰਵੇ ਅਨੁਸਾਰ ਸਾਲ 2023-24 ‘ਚ ਡੇਢ ਲੱਖ ਦੇ ਕਰੀਬ ਲੋਕਾਂ ਨੇ ਆਪਣਾ ਧਰਮ ਬਦਲਿਆ, ਜਦਕਿ 2024-25 ‘ਚ 2 ਲੱਖ ਲੋਕਾਂ ਨੇ ਦੂਜਾ ਧਰਮ ਅਪਣਾਇਆ। 2011 ਵਿਚ ਹੋਈ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਆਬਾਦੀ 2 ਕਰੋੜ 77 ਲੱਖ ਸੀ। ਇਨ੍ਹਾਂ ਵਿਚੋਂ 1.26 ਫ਼ੀਸਦੀ ਯਾਨੀ ਕਰੀਬ 3.5 ਲੱਖ ਇਸਾਈ ਸਨ।

ਪੰਜਾਬ ਦੇ ਤਰਨਤਾਰਨ ਵਿਚ ਇਸਾਈਆਂ ਦੀ ਆਬਾਦੀ 6,137 ਸੀ। 2021 ਵਿਚ ਇਹ ਗਿਣਤੀ ਵੱਧ ਕੇ 12,436 ਹੋ ਗਈ ਹੈ। ਭਾਵ ਤਰਨਤਾਰਨ ਵਿਚ ਇਸਾਈ ਧਰਮ ਅਪਣਾਉਣ ਵਾਲਿਆਂ ਦੀ ਗਿਣਤੀ ਵਿੱਚ 102 ਫ਼ੀਸਦੀ ਵਾਧਾ ਹੋਇਆ ਹੈ। ਗੁਰਦਾਸਪੁਰ ਜ਼ਿਲ੍ਹੇ ਵਿਚ ਇਸਾਈਆਂ ਦੀ ਆਬਾਦੀ 4 ਲੱਖ ਤੋਂ ਵੱਧ ਹੋ ਗਈ ਹੈ।

ਸਿੱਖ ਵਿਦਵਾਨ ਡਾ. ਰਣਬੀਰ ਸਿੰਘ ਨੇ ਕਿਹਾ ਕਿ ਭਾਰਤ ਵਿਚ ਧਰਮ ਪਰਿਵਰਤਨ ਲਈ ਪਾਕਿਸਤਾਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ। ਉਨ੍ਹਾਂ ਨੇ ਆਪਣੇ ਸਰਵੇਖਣ ਵਿਚ ਦੱਸਿਆ ਕਿ ਸਮਾਜ ਦੇ ਬਦਲਣ ਦੇ ਇਸ ਦੌਰ ਵਿਚ ਲੋਕਾਂ ਨੂੰ ਧਰਮ ਬਦਲਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਲੁਭਾਇਆ ਜਾਂਦਾ ਹੈ। ਉਨ੍ਹਾਂ ਨੂੰ ਯੀਸੂ ਦੇ ਚਮਤਕਾਰ ਰਾਹੀਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਦੱਸਿਆ ਗਿਆ ਅਤੇ ਫਿਰ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਸਾਈ ਧਰਮ ਵਿਚ ਤਬਦੀਲ ਕੀਤਾ ਜਾਂਦਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)