ਕੀਨੀਆ ਤੋਂ ਸਾਹਮਣੇ ਆਈਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ, ਸੋਕੇ ਕਾਰਨ ਕਈ ਜਿਰਾਫਾਂ ਦੀ ਮੌਤ

0
1047

ਨਵੀਂ ਦਿੱਲੀ | ਕੀਨੀਆ ਤੋਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ। ਸੋਕੇ ਕਾਰਨ ਇੱਥੇ ਸਥਿਤੀ ਗੰਭੀਰ ਬਣ ਗਈ ਹੈ, ਜਿਸ ਦਾ ਅਸਰ ਜੰਗਲੀ ਜਾਨਵਰਾਂ ’ਤੇ ਵੀ ਪੈ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਇਸ ਤਸਵੀਰ ‘ਚ 6 ਜਿਰਾਫ ਜ਼ਮੀਨ ‘ਤੇ ਮਰੇ ਪਏ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਮੌਤ ਦਾ ਕਾਰਨ ਇਨਸਾਨ ਦੇ ਦਿਲ ਨੂੰ ਝੰਜੋੜ ਦੇਣ ਵਾਲਾ ਹੈ। ਇਹ ਤਸਵੀਰ ਸਾਬੁਲੀ ਵਾਈਲਡਲਾਈਫ ਕੰਜ਼ਰਵੈਂਸੀ, ਵਜ਼ੀਰ, ਕੀਨੀਆ ਦੀ ਹੈ।

ਪਿਆਸ ਕਾਰਨ ਚਲੀ ਗਈ ਜਾਨ

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਜਿਰਾਫਾਂ ਦੀ ਮੌਤ ਭੋਜਨ ਤੇ ਪਾਣੀ ਦੀ ਕਮੀ ਕਾਰਨ ਹੋਈ ਹੈ, ਜਿਸ ਤੋਂ ਬਾਅਦ ਇਹ ਤਸਵੀਰ ਖਿੱਚੀ ਗਈ।

ਦਰਅਸਲ ਇਹ ਸਾਰੇ ਜਿਰਾਫ ਪਾਣੀ ਪੀਣ ਲਈ ਸੁੱਕੇ ਭੰਡਾਰ ‘ਚ ਗਏ ਸਨ, ਜਿੱਥੇ ਸਾਰੇ ਚਿੱਕੜ ‘ਚ ਫਸ ਗਏ, ਜਿਸ ਕਾਰਨ ਸਾਰਿਆਂ ਦੀ ਮੌਤ ਹੋ ਗਈ। ਜਿਰਾਫਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਚਿੱਕੜ ‘ਚੋਂ ਬਾਹਰ ਕੱਢਿਆ ਗਿਆ ਤਾਂ ਜੋ ਪਾਣੀ ਦੂਸ਼ਿਤ ਨਾ ਹੋਵੇ। ਇਸ ਦੌਰਾਨ ਇਹ ਫੋਟੋ ਖਿੱਚੀ ਗਈ ਸੀ।

ਜਾਨਵਰਾਂ ਲਈ ਆਫ਼ਤ ਬਣ ਗਿਆ ਸੋਕਾ

ਕੀਨੀਆ ਵਿੱਚ ਸੋਕੇ ਦੀ ਸਥਿਤੀ ਗੰਭੀਰ ਬਣ ਚੁੱਕੀ ਹੈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਜਾਨਵਰ ਮਰ ਰਹੇ ਹਨ। ਇਕ ਰਿਪੋਰਟ ਮੁਤਾਬਕ ਉਥੋਂ ਦੇ ਕਿਸਾਨਾਂ ਦੇ 70 ਫੀਸਦੀ ਪਸ਼ੂ ਸੋਕੇ ਕਾਰਨ ਮਰ ਚੁੱਕੇ ਹਨ।

ਕੀਨੀਆ ਸਰਕਾਰ ਨੇ ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਕਈ ਕਦਮ ਚੁੱਕੇ ਹਨ। 6 ਮਰੇ ਜਿਰਾਫਾਂ ਦੀ ਤਸਵੀਰ 10 ਦਸੰਬਰ ਨੂੰ ਲਈ ਗਈ ਸੀ।

ਕੀਨੀਆ ‘ਚ 30 ਫੀਸਦੀ ਤੋਂ ਘੱਟ ਪਿਆ ਮੀਂਹ

ਇਕ ਮੀਡੀਆ ਰਿਪੋਰਟ ਮੁਤਾਬਕ ਉੱਤਰੀ ਕੀਨੀਆ ਵਿੱਚ ਸਤੰਬਰ ਤੋਂ ਲੈ ਕੇ ਹੁਣ ਤੱਕ ਆਮ ਨਾਲੋਂ 30 ਫੀਸਦੀ ਘੱਟ ਮੀਂਹ ਪਿਆ, ਜਿਸ ਕਾਰਨ ਇਸ ਖੇਤਰ ਵਿੱਚ ਗੰਭੀਰ ਸੋਕਾ ਪੈ ਗਿਆ ਹੈ।

ਮੀਂਹ ਨਾ ਪੈਣ ਕਾਰਨ ਖਾਣ-ਪੀਣ ਤੇ ਪਾਣੀ ਦੀ ਕਮੀ ਵਧ ਗਈ ਹੈ, ਜਿਸ ਕਾਰਨ ਜੰਗਲੀ ਜਾਨਵਰਾਂ ਦੇ ਨਾਲ-ਨਾਲ ਕਿਸਾਨਾਂ ਤੇ ਉਨ੍ਹਾਂ ਦੇ ਪਸ਼ੂਆਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ