ਸੂਰੀ ਦੇ ਪਰਿਵਾਰ ਦਾ ਵੱਡਾ ਬਿਆਨ : ਜਦੋਂ ਤੱਕ ਹਿੰਦੂ ਸੰਗਠਨਾਂ ਦੇ ਆਗੂਆਂ ਤੋਂ ਨਜ਼ਰਬੰਦੀ ਨਹੀਂ ਹਟਾਈ ਜਾਂਦੀ, ਨਹੀਂ ਕਰਾਂਗੇ ਸਸਕਾਰ

0
127

ਅੰਮ੍ਰਿਤਸਰ | ਬੀਤੇ ਸ਼ੁੱਕਰਵਾਰ ਨੂੰ ਕਤਲ ਕੀਤੇ ਗਏ ਹਿੰਦੂ ਨੇਤਾ ਸੁਧੀਰ ਸੂਰੀ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ ਤੋਂ ਬਾਅਦ ਕੀਤਾ ਜਾਵੇਗਾ। ਸ਼ਵ ਯਾਤਰੀ ਸ਼ਿਵਾਲਾ ਮੰਦਿਰ ਗੇਟ ਨੇੜੇ ਤਿਲਕ ਨਗਰ ਸਥਿਤ ਉਨ੍ਹਾਂ ਦੇ ਘਰ ਤੋਂ ਦੁਰਗਿਆਣਾ ਮੰਦਰ ਤੱਕ ਕੱਢੀ ਜਾਵੇਗੀ। ਵਰਨਣਯੋਗ ਹੈ ਕਿ ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦੇਣ ਕਾਰਨ ਪਰਿਵਾਰ ਅੰਤਿਮ ਸੰਸਕਾਰ ਲਈ ਰਾਜ਼ੀ ਹੋ ਗਿਆ ਪਰ ਹੁਣ ਪਰਿਵਾਰ ਨੇ ਸਸਕਾਰ ਤੋਂ ਪਹਿਲਾਂ ਪ੍ਰਸ਼ਾਸਨ ਅੱਗੇ ਇਕ ਹੋਰ ਮੰਗ ਰੱਖ ਦਿੱਤੀ ਹੈ ਕਿ ਜਦੋਂ ਤੱਕ ਹਿੰਦੂ ਸੰਗਠਨਾਂ ਦੇ ਆਗੂਆਂ ਤੋਂ ਨਜ਼ਰਬੰਦੀ ਨਹੀਂ ਹਟਾਈ ਜਾਂਦੀ, ਉਦੋਂ ਤਕ ਅਸੀਂ ਸਰਕਾਰ ਨਹੀਂ ਕਰਾਂਗੇ ।