ਗੁਰਦਾਸਪੁਰ (ਜਸਵਿੰਦਰ ਬੇਦੀ) | ਫੌਜ ‘ਚ ਸੇਵਾ ਨਿਭਾ ਰਹੇ ਤੇ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਨੂੰ 22 ਨਵੰਬਰ ਨੂੰ ਰਾਸ਼ਟਰਪਤੀ ਭਵਨ ‘ਚ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਸਨਮਾਨ ਸਮਾਰੋਹ ‘ਚ ਜ਼ਿਲਾ ਗੁਰਦਾਸਪੁਰ ਦੇ ਪਿੰਡ ਕੋਟਲਾ ਦੇ ਸ਼ਹੀਦ ਸੰਦੀਪ ਸਿੰਘ ਦੇ ਪਰਿਵਾਰ ਨੂੰ ਰਾਸ਼ਟਰਪਤੀ ਵੱਲੋਂ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਸੰਦੀਪ ਸਿੰਘ 2007 ਵਿੱਚ ਫੌਜ ‘ਚ ਭਰਤੀ ਹੋਇਆ ਸੀ। 2018 ਵਿੱਚ ਕੁਪਵਾੜਾ ‘ਚ ਸ਼ਹੀਦ ਹੋਏ ਸੰਦੀਪ ਨੇ 2011 ਵਿੱਚ ਸਪੈਸ਼ਲ ਟ੍ਰੇਨਿੰਗ ਕੀਤੀ। 2016 ਵਿੱਚ ਪਾਕਿਸਤਾਨ ‘ਚ ਕੀਤੀ ਸਰਜੀਕਲ ਸਟ੍ਰਾਈਕ ਦਾ ਹਿੱਸਾ ਰਹੇ।
ਸੰਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁੱਖ ਬਹੁਤ ਹੈ ਪਰ ਸੰਦੀਪ ‘ਤੇ ਮਾਣ ਵੀ ਹੈ। ਸੰਦੀਪ ਨੇ ਸਾਡਾ ਤੇ ਪੂਰੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਜੇਕਰ ਸੰਦੀਪ ਆਪਣੇ ਹੱਥਾਂ ਨਾਲ ਸ਼ੌਰਿਆ ਚੱਕਰ ਲੈਂਦਾ ਤਾਂ ਸਾਨੂੰ ਜ਼ਿਆਦਾ ਖੁਸ਼ੀ ਹੋਣੀ ਸੀ।
ਜਦੋਂ ਸੰਦੀਪ ਸ਼ਹੀਦ ਹੋਇਆ ਤਾਂ ਸਰਕਾਰ ਦੇ ਕਈ ਨੁਮਾਇੰਦੇ ਆਏ ਤੇ ਸਾਡੇ ਨਾਲ ਬਹੁਤ ਸਾਰੇ ਵਾਅਦੇ ਕਰਕੇ ਗਏ, ਜੋ ਅਜੇ ਅਧੂਰੇ ਹਨ। ਸ਼ਹੀਦ ਦੀ ਕੋਈ ਵੀ ਯਾਦ ਨਹੀਂ ਬਣੀ, ਨਾ ਸਟੇਡੀਅਮ ਤੇ ਨਾ ਹੀ ਸ਼ਹੀਦ ਦਾ ਬੁੱਤ ਲੱਗਾ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ




































