ਗੁਰਦਾਸਪੁਰ (ਜਸਵਿੰਦਰ ਬੇਦੀ) | ਗੁਰਦਾਸਪੁਰ ਸੀਟ ਤੋਂ ਐਮਪੀ ਸੰਨੀ ਦਿਓਲ ਲੰਬੇ ਸਮੇਂ ਤੋਂ ਆਪਣੇ ਹਲਕੇ ‘ਚੋਂ ਗਾਇਬ ਹਨ। ਇਸੇ ਦੇ ਵਿਰੋਧ ਵਿੱਚ ਪਿਛਲੇ ਦਿਨੀਂ ਜਦੋਂ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਤਾਂ ਹੁਣ ਉਨ੍ਹਾਂ ਨੇ ਗੁਰਦਾਸਪੁਰ ਦੇ ਸਿਵਿਲ ਹਸਪਤਾਲ ਦੀ ਮਾੜੀ-ਮੋਟੀ ਸਾਰ ਲੈਣੀ ਸ਼ੁਰੂ ਕਰ ਦਿੱਤੀ ਹੈ।
ਸੰਨੀ ਦਿਓਲ ਹਲਕੇ ਨੂੰ 25 ਆਕਸੀਜ਼ਨ ਕੰਸੰਟਰੇਟਰ ਭੇਜਣਗੇ ਜਿਨ੍ਹਾਂ ਵਿੱਚੋਂ 4 ਅੱਜ ਗੁਰਦਾਸਪੁਰ ਸਿਵਿਲ ਹਸਪਤਾਲ ਨੂੰ ਸੌਂਪ ਦਿੱਤੇ ਗਏ ਹਨ।
ਭਾਜਪਾ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੰਨੀ ਦਿਓਲ ਵਲੋਂ ਭੇਜੇ 4 ਆਕਸੀਜਨ ਕੰਸੰਟਰੇਟਰ ਐਸਐਮਓ ਗੁਰਦਾਸਪੁਰ ਡਾ. ਚੇਤਨਾ ਨੂੰ ਸੌਂਪੇ ਗਏ ਹਨ।
ਪਰਮਿੰਦਰ ਗਿੱਲ ਨੇ ਦੱਸਿਆ- ਸੰਨੀ ਦਿਓਲ ਵੱਲੋਂ ਪਹਿਲਾਂ ਵੀ ਐਂਬੂਲੈਂਸਾਂ, ਪੀਪੀਈ ਕਿੱਟਾਂ, ਬੈੱਡਸ਼ੀਟਾਂ ਅਤੇ ਮਾਸਕ ਭੇਜੇ ਗਏ ਸਨ। ਉਹ ਗੁਰਦਾਸਪੁਰ ਦੇ ਲੋਕਾਂ ਦਾ ਪੂਰਾ ਧਿਆਨ ਰੱਖ ਰਹੇ ਹਨ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)