ਸੁਨਾਮ : ਧੀ ਨੂੰ ਤੀਆਂ ਦਾ ਸਾਮਾਨ ਦੇ ਕੇ ਵਾਪਸ ਪਰਤ ਰਹੇ ਪਤੀ-ਪਤਨੀ ਨੂੰ ਕੈਂਟਰ ਨੇ ਮਾਰੀ ਟੱਕਰ, ਪਤੀ ਦੀ ਮੌਤ, ਮਹਿਲਾ ਸੀਰੀਅਸ

0
1488

ਸੁਨਾਮ| ਸੁਨਾਮ ਵਿਚ ਇਕ ਸੜਕ ਹਾਦਸੇ ਵਿਚ ਬਾਈਕ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਉਸਦੀ ਪਤਨੀ ਸੀਰੀਅਸ ਹੈ।

ਸੀਰੀਅਸ ਮਹਿਲਾ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡੀ ਅਮਰ ਸਿੰਘ ਵਾਲੀ ਦੇ ਨੇੜੇ ਲੌਂਗੋਵਾਲ ਦਾ ਰਹਿਣ ਵਾਲਾ ਜਸਵੰਤ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਨਾਲ ਬਾਈਕ ‘ਤੇ ਪਿੰਡ ਸੰਗਤੀਵਾਲਾ ਤੋਂ ਆਪਣੀ ਬੇਟੀ ਨੂੰ ਤੀਆਂ ਦਾ ਤੋਹਫਾ ਦੇ ਕੇ ਵਾਪਸ ਆ ਰਿਹਾ ਸੀ।

ਸੁਨਮ ਫਲਾਈਓਵਰ ਕੋਲੋਂ ਇੱਕ ਕੈਂਟਰ ਆ ਰਿਹਾ ਸੀ ਜਿਸਨੇ ਉਸ ਨੂੰ ਆਪਣੇ ਚਪੇਟ ਵਿੱਚ ਲੈ ਲਿਆ। ਹਾਦਸੇ ਵਿਚ ਜਸਵੰਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਚਰਨਜੀਤ ਕੌਰ ਨੂੰ ਸਿਵਿਲ ਹਸਪਤਾਲ ਸੁਨਾਮ ਲਿਆਂਦਾ ਗਿਆ, ਜਿਥੇ ਉਸਦੀ ਹਾਲਤ ਖਤਰੇ ਵਿਚ ਹੀ ਹੈ।