ਇੱਕ ਰਾਤ ਹੀ ਜੇਲ ‘ਚ ਕੱਟੀ ਸੁਮੇਧ ਸੈਣੀ ਨੇ, ਰਾਤ 2 ਵਜੇ ਸਾਬਕਾ ਡੀਜੀਪੀ ਨੂੰ ਕੋਰਟ ਤੋਂ ਮਿਲੀ ਜ਼ਮਾਨਤ

0
1113

ਚੰਡੀਗੜ੍ਹ | ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਕੇ ਵਿਜੀਲੈਂਸ ਟੀਮ ਇੱਕ ਦਿਨ ਵੀ ਪੁੱਛਗਿੱਛ ਨਾ ਕਰ ਸਕੀ ਅਤੇ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਰਾਤ 2 ਵਜੇ ਸੈਣੀ ਆਪਣੇ ਘਰ ਚਲੇ ਗਏ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਫਸਰਾਂ ਨੂੰ ਝਾੜ ਲਾਉਂਦਿਆਂ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ।

ਸੈਣੀ ਨੂੰ ਇੱਕ ਦਿਨ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਲੀਗਲ ਟੀਮ ਉੱਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ।

ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੀ ਕੋਠੀ ਲਈ 6.40 ਕਰੋੜ ਰੁਪਏ ਦੇ ਭੁਗਤਾਨ ਅਤੇ ਇਸ ਦੇ ਫਰਜੀ ਕਾਗਜ਼ ਬਨਾਉਣ ਨੂੰ ਲੈ ਕੇ ਸੈਣੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਹਾਈਕੋਰਟ ਨੇ ਕਿਹਾ ਕਿ ਸੈਣੀ ਦੀ ਗ੍ਰਿਫਤਾਰੀ ਕੋਰਟ ਦੇ ਹੁਕਮਾਂ ਦੀ ਉਲੰਘਣਾ ਤਹਿਤ ਹੋਈ ਹੈ। ਸੈਣੀ ਉੱਤੇ ਦਰਜ ਕੀਤੀ ਐਫਆਈਆਰ ਨੰਬਰ 13 ਵਿੱਚ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ ਸੀ ਅਤੇ ਗ੍ਰਿਫਤਾਰੀ ਤੋਂ ਪਹਿਲਾਂ ਇੱਕ ਹਫਤੇ ਦਾ ਨੋਟਿਸ ਦੇਣਾ ਜ਼ਰੂਰੀ ਸੀ। ਪੁੱਛਗਿਛ ਲਈ ਪਹੁੰਚੇ ਸੈਣੀ ਨੂੰ ਗ੍ਰਿਫਤਾਰ ਕਰਨਾ ਗਲਤ ਹੈ।

ਰਾਤ 2 ਵਜੇ ਰਿਹਾਅ ਹੋਣ ਤੋਂ ਬਾਅਦ ਸੈਣੀ ਆਪਣੀ ਪ੍ਰਾਈਵੇਟ ਕਾਰ ਵਿੱਚ ਘਰ ਲਈ ਰਵਾਨਾ ਹੋ ਗਏ ਅਤੇ ਉਨ੍ਹਾਂ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )