ਸੁਲਤਾਨਪੁਰ ਲੋਧੀ : ਸੱਸ ਦੇ ਕਤਲ ਤੋਂ ਬਾਅਦ ਜਵਾਈ ਨੇ ਦਿੱਤੀ ਜਾਨ, ਮਰਨ ਤੋਂ ਪਹਿਲਾਂ ਬਣਾਈ ਵੀਡੀਓ, ਕੀਤੇ ਹੈਰਾਨੀਜਨਕ ਖੁਲਾਸੇ

0
2679

ਸੁਲਤਾਨਪੁਰ ਲੋਧੀ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸੱਸ ਦੇ ਕਤਲ ਤੋਂ ਬਾਅਦ ਜਵਾਈ ਨੇ ਜਾਨ ਦੇ ਦਿੱਤੀ। ਮਰਨ ਤੋਂ ਪਹਿਲਾਂ ਜਵਾਈ ਨੇ ਵੀਡੀਓ ਬਣਾਈ ਤੇ ਹੈਰਾਨੀਜਨਕ ਖੁਲਾਸੇ ਕੀਤੇ। 2 ਦਿਨ ਪਹਿਲਾਂ ਬੇਬੇ ਨਾਨਕੀ ਅਰਬਨ ਅਸਟੇਟ (ਪੁਡਾ ਕਾਲੋਨੀ) ਸੁਲਤਾਨਪੁਰ ਲੋਧੀ ਵਿਖੇ ਇਕੱਲੀ ਰਹਿ ਰਹੀ ਔਰਤ ਜਸਵੀਰ ਕੌਰ ਪਤਨੀ ਸਵਰਗੀ ਨਿਰਵੈਰ ਸਿੰਘ ਏ. ਐੱਸ. ਆਈ. ਦੇ ਸ਼ੱਕੀ ਹਾਲਾਤ ਵਿਚ ਹੋਏ ਕਤਲ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਮ੍ਰਿਤਕ ਔਰਤ ਦੇ ਜਵਾਈ ਬਲਵਿੰਦਰ ਸਿੰਘ ਉਰਫ਼ ਪੱਪੂ ਨਿਵਾਸੀ ਪਿੰਡ ਸਰਾਏ ਜੱਟਾਂ ਥਾਣਾ ਸੁਲਤਾਨਪੁਰ ਲੋਧੀ ਦੀ ਵੀ ਅੱਜ ਪੁਲਿਸ ਨੂੰ ਸ਼ੱਕੀ ਹਾਲਾਤ ਵਿਚ ਲਾਸ਼ ਮਿਲੀ ਹੈ। ਦੱਸ ਦਈਏ ਕਿ ਜਸਵੀਰ ਦੇ ਕਤਲ ਦੀ ਸ਼ੱਕ ਦੀ ਸੂਈ ਉਸ ਦੇ ਜਵਾਈ ਬਲਵਿੰਦਰ ਸਿੰਘ ‘ਤੇ ਹੀ ਜਾ ਰਹੀ ਸੀ।

COVID death for 3rd consecutive day takes fatality in TN to 38,053

ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਦੀ ਪੁਲਿਸ ਵੱਲੋਂ 2 ਦਿਨ ਤੋਂ ਹੀ ਭਾਲ ਕੀਤੀ ਜਾ ਰਹੀ ਸੀ ਕਿਉਂਕਿ ਉਸ ਨੇ ਆਪਣੀ ਇਕ ਵੀਡੀਓ ਮੋਬਾਇਲ ਰਾਹੀਂ ਬਣਾ ਕੇ ਵੱਖ-ਵੱਖ ਰਿਸ਼ਤੇਦਾਰਾਂ ਨੂੰ ਭੇਜੀ ਸੀ, ਜਿਸ ਵਿਚ ਉਸ ਨੇ ਆਪਣੀ ਅਮਰੀਕਾ ਗਈ ਪਤਨੀ ਵੱਲੋਂ ਫੋਨ ਵਗੈਰਾ ‘ਤੇ ਗੱਲਬਾਤ ਨਾ ਕਰਨ ਦੇ ਦੋਸ਼ ਲਗਾਏ ਸਨ ਅਤੇ ਕਿਹਾ ਸੀ ਮੈਂ ਆਪਣੀ ਪਤਨੀ ਤੋਂ ਪ੍ਰੇਸ਼ਾਨ ਹੋ ਕੇ ਜਾਨ ਦੇ ਰਿਹਾ ਹਾਂ। ਜਾਣਕਾਰੀ ਮਿਲਦੇ ਹੀ ਸਬ- ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ, ਥਾਣਾ ਮੁਖੀ ਖ਼ੁਸ਼ਪ੍ਰੀਤ ਸਿੰਘ ਅਤੇ ਇੰਸਪੈਕਟਰ ਸ਼ਿਵਕੰਵਲ ਸਿੰਘ ਨੇ ਵੀਡੀਓ ਪਾਉਣ ਵਾਲੇ ਬਲਵਿੰਦਰ ਸਿੰਘ ਸਰਾਏ ਜੱਟਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ ਅਤੇ ਜਦੋਂ ਉਹ ਆਪਣੇ ਘਰ ਵਿਚ ਨਾ ਮਿਲਿਆ ਤਾਂ ਉਸ ਦੇ ਮੋਬਾਇਲ ਦੀ ਆਖਰੀ ਲੋਕੇਸ਼ਨ ਪੁਡਾ ਕਾਲੋਨੀ ਸੁਲਤਾਨਪੁਰ ਲੋਧੀ ਦੀ ਮਿਲੀ ਸੀ।

ਇਸ ‘ਤੇ ਪੁਲਿਸ ਅਧਿਕਾਰੀ ਜਾਂਚ ਲਈ ਪੁਡਾ ਕਾਲੋਨੀ ਵਿਚ ਰਹਿੰਦੀ ਬਲਵਿੰਦਰ ਸਿੰਘ ਦੀ ਸੱਸ ਦੇ ਘਰ ਪਹੁੰਚੇ, ਜਿੱਥੇ ਜਸਵੀਰ ਕੌਰ ਮ੍ਰਿਤਕ ਹਾਲਤ ਵਿਚ ਮਿਲੀ ਅਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇਸ ਅੰਨ੍ਹੇ ਕਤਲ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਮ੍ਰਿਤਕ ਜਸਵੀਰ ਕੌਰ ਦੇ ਜਵਾਈ ਬਲਵਿੰਦਰ ਸਿੰਘ ਦੀ ਭਾਲ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਪਰ ਅੱਜ ਉਸ ਦੀ ਲਾਸ਼ ਪਿੰਡ ਮਿੱਠੜਾ ਨੇੜਿਓਂ ਸ਼ੜਕ ਕਿਨਾਰਿਓਂ ਮਿਲੀ, ਜਿਸ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪਹਿਲਾਂ ਸੱਸ ਦਾ ਕਤਲ ਅਤੇ ਹੁਣ ਉਸ ਦੇ ਜਵਾਈ ਦੀ ਸ਼ੱਕੀ ਹਾਲਾਤ ਵਿਚ ਮਿਲੀ ਲਾਸ਼ ਦੇ ਮਾਮਲੇ ਸਬੰਧੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਬਲਵਿੰਦਰ ਸਿੰਘ ਸਰਾਏ ਜੱਟਾਂ ਨੇ ਜਾਨ ਦਿੱਤੀ ਹੈ ਕਿ ਕਿਸੇ ਨੇ ਉਸ ਨੂੰ ਮਾਰਿਆ ਹੈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਜਸਵੀਰ ਕੌਰ ਦੇ ਕਤਲ ਦੇ ਦੋਸ਼ੀਆਂ ਦੀ ਵੀ ਜਾਂਚ ਵੱਖ-ਵੱਖ ਪਹਿਲੂਆਂ ਤੋਂ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਬਲਵਿੰਦਰ ਸਿੰਘ ਅਮਰੀਕਾ ਜਾ ਕੇ ਆਪਣੇ ਪਰਿਵਾਰ ਨਾਲ ਸੈਟਲ ਹੋਣਾ ਚਾਹੁੰਦਾ ਸੀ ਪਰ ਉਸ ਨੂੰ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਗਿਆ ਸੀ, ਜਿਸ ਕਾਰਨ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਪਏ ਵਿਛੋੜੇ ਦੌਰਾਨ ਮਾਨਸਿਕ ਪ੍ਰੇਸ਼ਾਨੀ ਵਿਚ ਸੀ। ਇਸੇ ਦੌਰਾਨ ਹੀ ਉਸ ਦੀ ਸੱਸ ਦਾ ਕਤਲ ਹੋਇਆ ਹੈ, ਜਿਸ ਬਾਰੇ ਜਲਦੀ ਹੋਰ ਖ਼ੁਲਾਸਾ ਕੀਤਾ ਜਾਵੇਗਾ।

Punjab:वीडियो में युवक बोला- जीवन लीला समाप्त कर रहा हूं, लोकेशन पर पुलिस  पहुंची तो मिली सास की लाश - Brutal Murder Of A Woman In Sultanpur Lodhi Of  Punjab - Amar