ਕਪੂਰਥਲਾ/ਸੁਲਤਾਨਪੁਰ ਲੋਧੀ, 7 ਫਰਵਰੀ | ਸੁਲਤਾਨਪੁਰ ਲੋਧੀ ਦੇ ਪਿੰਡ ਪੱਸਣ ਕਦੀਮ ਵਿਖੇ ਇਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ। ਇਥੇ ਅਵਾਰਾ ਕੁੱਤਿਆ ਵੱਲੋਂ ਇਕ ਔਰਤ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਦੋਂਕਿ ਇਕ ਮਹਿਲਾ ਸਿਵਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਅਧੀਨ ਹੈ। ਮਹਿਲਾ ਖੇਤ ‘ਚੋਂ ਪੱਠੇ ਲੈਣ ਗਈ ਸੀ, ਇਸ ਦੌਰਾਨ ਕੁੱਤਿਆਂ ਨੇ ਉਸ ਨੂੰ ਆਪਣਾ ਨਿਸ਼ਾਨਾ ਬਣਾ ਲਿਆ।
ਪਿੰਡ ਵਾਲਿਆਂ ਨੇ ਦੱਸਿਆ ਕਿ ਰਾਮ ਪਰੀ ਦੇਵੀ ਪਤਨੀ ਕੇਵਲ ਠਾਕੁਰ ਨਿਵਾਸੀ ਪਸਣ ਕਦੀਮ ਜਦੋਂ ਆਪਣੇ ਪਸ਼ੂਆਂ ਲਈ ਚਾਰਾ ਲੈਣ ਗਈ ਤਾਂ ਆਵਾਰਾ ਕੁੱਤਿਆ ਨੇ ਬੁਰੀ ਤਰ੍ਹਾਂ ਹਮਲਾ ਕੀਤਾ ਤੇ ਨੋਚ-ਨੋਚ ਕੇ ਖਾ ਲਿਆ ਅਤੇ ਉਸਦੀ ਖੋਪੜੀ ਹੀ ਦਿਖਣ ਲੱਗ ਪਈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਆਵਾਰਾ ਕੁੱਤਿਆਂ ਨੇ ਇਕ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ ਸੀ, ਜਿਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ ਸੀ।
ਲੋਕਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਆਵਾਰਾ ਕੁੱਤਿਆਂ ਉਤੇ ਪ੍ਰਸ਼ਾਸਨ ਨੂੰ ਕਾਬੂ ਪਾਉਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਇਸ ਤਰ੍ਹਾ ਦੀਆਂ ਘਟਨਾਵਾਂ ਨਾ ਹੋਣ। ਮੌਕੇ ਉਤੇ ਪਹੁੰਚ ਕੇ ਥਾਣਾ ਕਬੀਰਪੁਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿਚ ਰਖਵਾਇਆ ਹੈ।
ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ
https://www.facebook.com/punjabibulletinworld/videos/702568375353742