ਸੁਖਬੀਰ ਸਿੰਘ ਬਾਦਲ ਪਹੁੰਚੇ ਸਰਬਜੀਤ ਸਿੰਘ ਮੱਕੜ ਦੇ ਘਰ, ਕਿਹਾ- ‘ਮੱਕੜ ਸਾਹਿਬ, ਮੈਂ ਤੁਹਾਡੇ ਨਾਲ ਧੱਕਾ ਕੀਤਾ, ਮੈਂ ਮਜਬੂਰ ਸੀ’

0
6

ਸਾਬਕਾ ਕੈਬਨਿਟ ਮੰਤਰੀ ਨਿਰੰਜਨ ਕਾਲੀਆ ਵੀ ਰਹੇ ਮੌਜੂਦ, ਸੁਖਬੀਰ ਬਾਦਲ ਦੇ ਬਿਆਨ ਨੇ ਸਿਆਸੀ ਚਰਚਾ ਛੇੜੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਰਬਜੀਤ ਸਿੰਘ ਮੱਕੜ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਨਿਰੰਜਨ ਕਾਲੀਆ ਵੀ ਮੌਜੂਦ ਸਨ।

ਇਸ ਮੁਲਾਕਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਰਬਜੀਤ ਸਿੰਘ ਮੱਕੜ ਨਾਲ ਗੱਲਬਾਤ ਕਰਦਿਆਂ ਕਿਹਾ, “ਮੱਕੜ ਸਾਹਿਬ, ਮੈਂ ਤੁਹਾਡੇ ਨਾਲ ਧੱਕਾ ਕੀਤਾ, ਮੈਂ ਮਜਬੂਰ ਸੀ।”

ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ। ਉਨ੍ਹਾਂ ਵੱਲੋਂ ਮੱਕੜ ਨਾਲ ਕੀਤੇ ਗਏ ਧੱਕੇ ਅਤੇ ਆਪਣੀ ਮਜਬੂਰੀ ਦਾ ਜ਼ਿਕਰ ਕਰਨ ਨੂੰ ਇਸ ਮੁਲਾਕਾਤ ਦਾ ਅਹਿਮ ਪਹਿਲੂ ਮੰਨਿਆ ਜਾ ਰਿਹਾ ਹੈ।