ਦੁਬਾਈ ‘ਚ ਫਸੇ 20 ਹਜ਼ਾਰ ਭਾਰਤੀਆਂ ਨੂੰ ਵਤਨ ਲਿਆਉਣ ਲਈ ਸੁਖਬੀਰ ਬਾਦਲ ਕਰ ਰਹੇ ਜੱਦੋ ਜਹਿਦ

0
476

ਚੰਡੀਗੜ੍ਹ . ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਯੁਕਤ ਅਰਬ ਅਮੀਰਾਤ ‘ਚ ਫਸੇ ਪੰਜਾਬੀਆਂ ਨੂੰ ਉੱਥੋਂ ਕੱਢਣ ਲਈ ਵਿਦੇਸ਼ ਮੰਤਰਾਲੇ ਤਕ ਪਹੁੰਚ ਕੀਤੀ ਹੈ। ਉਨ੍ਹਾਂ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਗੁਹਾਰ ਲਾਈ ਕਿ ਉਹ ਦੁਬਈ ‘ਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਤਾਂ ਜੋ ਉੱਥੇ ਬਿਨਾਂ ਪਾਸਪੋਰਟ ਤੋਂ ਫਸੇ 20 ਹਜ਼ਾਰ ਪੰਜਾਬੀਆਂ ਭਾਰਤ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਸੁਖਬੀਰ ਕਿਹਾ ਕਿ ਕਰੀਬ 20 ਹਜ਼ਾਰ ਪੰਜਾਬੀ ਦੁਬਈ ਵਿਚ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵੱਲੋਂ ਕੱਢ ਦਿੱਤੇ ਗਏ ਹਨ। ਉਹ ਸਾਰੇ ਭਾਰਤ ਵਾਪਸ ਆਉਣਾ ਚਾਹੁੰਦੇ ਹਨ। ਕਿਉਂਕਿ ਨਾ ਤਾਂ ਉਨ੍ਹਾਂ ਨੂੰ ਹੁਣ ਕੰਪਨੀਆਂ ਵੱਲੋਂ ਤਨਖਾਹ ਮਿਲ ਰਹੀ ਹੈ ਤੇ ਨਾ ਹੀ ਉਨ੍ਹਾਂ ਕੋਲ ਗੁਜ਼ਾਰੇ ਦਾ ਕੋਈ ਹੋਰ ਸਾਧਨ ਹੈ। ਇੱਥੋਂ ਤਕ ਕਿ ਉਨ੍ਹਾਂ ਦੇ ਪਾਸਪੋਰਟ ਵੀ ਕੰਪਨੀਆਂ ਨੇ ਜ਼ਬਤ ਕੀਤੇ ਹੋਏ ਹਨ।

ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਦਖ਼ਲਅੰਦਾਜ਼ੀ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਕਈ ਨੌਜਵਾਨਾਂ ਤੋਂ ਇਹ ਸੁਨੇਹੇ ਮਿਲੇ ਹਨ ਕਿ ਉਹ ਆਪਣੀਆਂ ਹਵਾਈ ਟਿਕਟਾਂ ਦਾ ਖਰਚ ਦੇਣ ਲਈ ਤਿਆਰ ਹਨ ਪਰ ਹਜ਼ਾਰਾਂ ਵਰਕਰ ਅਜਿਹੇ ਵੀ ਹਨ, ਜਿਨ੍ਹਾਂ ਨੇ ਆਪਣੀ ਬਚਤ ਰਾਸ਼ੀ ਖਰਚ ਲਈ ਹੈ ਤੇ ਉਨ੍ਹਾਂ ਕੋਲ ਵਾਪਸੀ ਦੀ ਟਿਕਟ ਦੇਣ ਜੋਗੇ ਪੈਸੇ ਵੀ ਨਹੀਂ ਹਨ।