ਜਲੰਧਰ | ਸੂਫੀ ਗਾਇਕਾਂ ਜੋਤੀ ਨੂਰਾ ਨੇ ਇਲਜ਼ਾਮ ਲਾਉਣ ਤੋਂ ਬਾਅਦ ਆਪਣੇ ਪਤੀ ਕੁਨਾਲ ਨਾਲ ਦੁਬਾਰਾ ਪੈਚਅਪ ਕਰ ਲਿਆ ਹੈ। ਉਹਨਾਂ ਨੇ ਆਪਣੀ ਫੇਸਬੁੱਕ ਉਪਰ ਪੋਸਟ ਪਾ ਕੇ ਲਿਖਿਆ ਅਸੀਂ ਦੋ ਨਹੀਂ ਇਕ ਹੀ ਹਾਂ। ਦੋ-ਤਿੰਨ ਦਿਨ ਪਹਿਲਾਂ ਜੋਤੀ ਨੂਰਾ ਨੇ ਆਪਣੇ ਪਤੀ ਕੁਨਾਲ ਉਪਰ ਕਰੋੜਾਂ ਹੜੱਪਣ ਅਤੇ ਮਾਰਕੁੱਟ ਦੇ ਦੋਸ਼ ਲਾਏ ਸਨ।
ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਉਸਦੇ ਪਤੀ ਨੇ ਉਸਦੇ ਕਰੋੜਾਂ ਰੁਪਏ ਉਡਾ ਦਿੱਤੇ ਹਨ। ਮੇਰੇ ਅਕਾਊਂਟ ਵਿਚ ਸਿਰਫ 4000 ਰੁਪਇਆ ਛੱਡਿਆ ਹੈ। ਹੁਣ ਦੋਵਾਂ ਵਿਚਾਲੇ ਸੁਲ੍ਹਾ ਹੋ ਗਈ ਹੈ ਤੇ ਦੋਵਾਂ ਨੇ ਇਕੱਠੇ ਰਹਿਣਾ ਦਾ ਫੈਸਲਾ ਕਰ ਲਿਆ ਹੈ।
ਜੋਤੀ ਨੂਰਾ ਨੇ ਘਰਦਿਆਂ ਦੀ ਰਜ਼ਾਮੰਦੀ ਤੋਂ ਬਿਨ੍ਹਾਂ 2014 ਵਿਚ ਘਰੋਂ ਭੱਜ ਕੇ ਕੁਨਾਲ ਨਾਲ ਵਿਆਹ ਕਰਵਾਇਆ ਸੀ। ਕਰੀਬ 9 ਸਾਲ ਬਾਅਦ ਉਹਨਾਂ ਨੇ ਵਿਚ ਕਲੇਸ਼ ਦਾ ਮਾਮਲਾ ਸਾਹਮਣੇ ਆਇਆ ਸੀ ਜੋ ਹੁਣ ਹੱਲ ਹੋ ਗਿਆ ਹੈ।