ਉੱਤਰ ਪ੍ਰਦੇਸ਼। ਮੇਰਠ ਦੇ ਇੱਕ ਕਾਲਜ ਵਿੱਚ ਇੱਕ ਵਿਦਿਆਰਥੀਆਂ ਵੱਲੋਂ ਮਹਿਲਾ ਟੀਚਰ ਨੂੰ ਆਈ ਲਵ ਯੂ ਕਹਿਣ ਦਾ ਵੀਡੀਓ ਵਾਇਰਲ ਹੋਇਆ ਸੀ। ਅਧਿਆਪਕ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ। ਹੁਣ ਬੱਚਿਆਂ ਦੇ ਮਾਪੇ ਮਹਿਲਾ ਟੀਚਰ ਨੂੰ ਧਮਕੀਆਂ ਦੇ ਰਹੇ ਹਨ। ਇਸ ਦੇ ਨਾਲ ਹੀ ਉਹ ਸਮਝੌਤੇ ਲਈ ਦਬਾਅ ਬਣਾ ਰਹੇ ਹਨ। ਬੱਚਿਆਂ ਦੇ ਮਾਪੇ ਮਹਿਲਾ ਟੀਚਰ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਰਹੇ ਹਨ। ਧਮਕੀ ਤੋਂ ਬਾਅਦ ਅਧਿਆਪਕਾ ਡਰ ਗਈ ਹੈ ਅਤੇ ਉਸ ਨੇ ਆਪਣੇ ਆਪ ਨੂੰ ਘਰ ਵਿੱਚ ਬੰਦ ਕਰ ਲਿਆ ਹੈ। ਇੱਥੋਂ ਤੱਕ ਕਿ ਖਾਣਾ ਵੀ ਨਹੀਂ ਖਾ ਰਹੀ। ਸਕੂਲ ਜਾਣ ਸਮੇਂ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਕਿਵੇਂ ਜਾਵਾਂ ਸਕੂਲ, ਹਰ ਕੋਈ ਮੇਰੇ ਵੱਲ ਇੰਝ ਦੇਖਦਾ ਹੈ ਜਿਵੇਂ ਮੈਂ ਹੀ ਕੋਈ ਵੱਡਾ ਗੁਨਾਹ ਕੀਤਾ ਹੋਵੇ। ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਅਧਿਆਪਕਾ ਨੇ ਇਸ ਘਟਨਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਤਿੰਨਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਘਟਨਾ ਮੇਰਠ ਦੇ ਥਾਣਾ ਕਿਥੋਰ ਦੇ ਡਾਕਟਰ ਰਾਮ ਮਨੋਹਰ ਸਮਾਰਕ ਇੰਟਰ ਕਾਲਜ ਦੀ ਹੈ ਜਿੱਥੇ ਇਕ ਅਧਿਆਪਕਾ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਕੂਲ ‘ਚ ਪੜ੍ਹਦੇ ਤਿੰਨ ਦੋਸ਼ੀ ਵਿਦਿਆਰਥੀਆਂ ‘ਚੋਂ ਇਕ ਦੀ ਭੈਣ ਨੇ ਇਹ ਵੀਡੀਓ ਆਪਣੇ ਸਟੇਟਸ ‘ਤੇ ਪੋਸਟ ਕੀਤਾ ਅਤੇ ਉਸ ਤੋਂ ਬਾਅਦ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਨ੍ਹਾਂ ਵੀਡੀਓਜ਼ ਬਾਰੇ ਅਧਿਆਪਕਾ ਨੂੰ ਜਿਵੇਂ ਹੀ ਪਤਾ ਲੱਗਾ ਤਾਂ ਉਹ ਬਦਨਾਮੀ ਕਾਰਨ ਨਿਰਾਸ਼ ਹੋ ਗਈ ਅਤੇ ਖਾਣਾ-ਪੀਣਾ ਬੰਦ ਕਰ ਦਿੱਤਾ। ਅਧਿਆਪਕਾ ਦੇ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਅਧਿਆਪਕਾ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਅਤੇ ਲਗਭਗ ਰਿਸ਼ਤਾ ਤੈਅ ਹੋਣ ਵਾਲਾ ਸੀ। ਇਸ ਦੇ ਨਾਲ ਹੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੇ ਫੋਨ ਰਿਸੀਵ ਕਰਨਾ ਬੰਦ ਕਰ ਦਿੱਤਾ। ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ।




































