ਚੰਡੀਗੜ੍ਹ| ਪੰਜਾਬ ਦੇ ਮੋਹਾਲੀ ਦੇ ਖਰੜ ਵਿਚ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਈ ਹੈ। ਇਸ ਵਾਰ ਯੂਨੀਵਰਸਿਟੀ ਦੇ ਪੰਜ ਵਿਦਿਆਰਥੀਆਂ ਨੇ ਅਸਿਸਟੈਂਟ ਪ੍ਰੋਫੈਸਰ ਦੀ ਕੁੱਟਮਾਰ ਕੀਤੀ ਤੇ ਉਸਦੇ ਹੱਥ ਪੈਰ ਤੋੜ ਦਿੱਤੇ। ਅਸਿਸਟੈਂਟ ਪ੍ਰੋਫੈਸਰ ਨੂੰ ਜੀਐਮਸੀਐਚ-32 ਵਿਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਓਮੇਗਾ ਸਿਟੀ ਖਰੜ ਦੇ ਰਹਿਣ ਵਾਲੇ ਪ੍ਰੋਂ ਇਰਸ਼ਾਦ ਮਲਿਕ ਪਿਛਲੇ 10 ਸਾਲਾਂ ਤੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਸਿਵਲ ਇੰਜੀਨੀਅਰ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਵਜੋਂ ਤਾਇਨਾਤ ਹਨ। ਇਰਸ਼ਾਦ ਮਲਿਕ ਦੀ ਜਮਾਤ ਵਿਚ ਪੜ੍ਹਦਾ ਵਿਦਿਆਰਥੀ ਪੁਨੀਤ ਯਾਦਵ ਕਈ ਦਿਨਾਂ ਤੋਂ ਆਪਣੀ ਹਾਜ਼ਰੀ ਪੂਰੀ ਕਰਨ ਲਈ ਦਬਾਅ ਪਾ ਰਿਹਾ ਸੀ ਪਰ ਪ੍ਰੋਫੈਸਰ ਨੇ ਯੂਨੀਵਰਸਿਟੀ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ। ਇਸ ਉਤੇ ਗੁੱਸੇ ਵਿਚ ਆ ਕੇ ਪੁਨੀਤ ਯਾਦਵ ਗੁੱਸੇ ਵਿਚ ਆ ਕੇ ਆਪਣੇ ਦੋਸਤਾਂ ਨਾਲ ਮਿਲ ਕੇ ਇਰਸ਼ਾਦ ਉਤੇ ਹਮਲਾ ਕਰ ਦਿੱਤਾ।
ਪੁਲਿਸ ਨੇ ਪੁਨੀਤ ਤੇ ਉਸਦੇ ਦੋਸਤਾਂ ਉਤੇ ਮਾਮਲਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਨੇ ਇਹ ਹਮਲਾ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਕੀਤਾ। ਲੋਕਾਂ ਦੀ ਭੀੜ ਨੂੰ ਦੇਖ ਕੇ ਵਿਦਿਆਰਥੀ ਭੱਜ ਗਏ।