10 ਅਪ੍ਰੈਲ ਤੱਕ ਜਾਰੀ ਕੀਤੇ ਸਖ਼ਤ ਹੁਕਮ,ਲੋਕ ਸੁਚੇਤ ਰਹਿਣ ਜਾਣੋ ਕੀ ਹੈ ਮਾਮਲਾ

0
676
ਮੁਹਾਲੀ,17 ਫਰਵਰੀ। ਮੁਹਾਲੀ ਦੇ  ਜ਼ਿਲ੍ਹਾ ਮੈਜਿਸਟਰੇਟ  ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76 ਮੁਹਾਲੀ ਦੇ ਅੰਦਰ ਅਤੇ ਚਾਰਦੀਵਾਰੀ ਦੇ ਬਾਹਰ 100 ਮੀਟਰ ਦੇ ਘੇਰੇ ਵਿੱਚ ਧਰਨੇ ਅਤੇ ਰੈਲੀਆਂ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਮੰਗ ਪੱਤਰ ਦੇਣ ਲਈ 5 ਤੋਂ ਘੱਟ ਵਿਅਕਤੀ ਦਫ਼ਤਰ ਦੇ ਅੰਦਰ ਆ ਸਕਦੇ ਹਨ।
ਇਨ੍ਹਾਂ ਤੋਂ ਇਲਾਵਾ ਡੀ.ਸੀ. ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ, ਹਥਿਆਰਾਂ ਜਾਂ ਹਿੰਸਾ ਵਾਲੇ ਗੀਤ, ਜਨਤਕ ਇਕੱਠਾਂ, ਵਿਆਹ-ਸ਼ਾਦੀਆਂ ਜਾਂ ਹੋਰ ਸਮਾਗਮਾਂ ਵਿੱਚ ਹਥਿਆਰ ਲੈ ਕੇ ਚੱਲਣ, ਮੁਜ਼ਾਹਰੇ ਕਰਨ, ਕਿਸੇ ਵੀ ਭਾਈਚਾਰਕ ਸਾਂਝ ਵਿਰੁੱਧ ਨਫ਼ਰਤ ਭਰੇ ਭਾਸ਼ਣ ਦੇਣ ‘ਤੇ ਪੂਰਨ ਪਾਬੰਦੀ ਦੇ ਹੁਕਮ ਵੀ ਲਾਗੂ ਰਹਿਣਗੇ। ਇਹ ਹੁਕਮ 10 ਅਪ੍ਰੈਲ ਤੱਕ ਲਾਗੂ ਰਹਿਣਗੇ।